ਰੂਪਨਗਰ, 14 ਦਸੰਬਰ: ਸਰਦੀ ਦੇ ਮੌਸਮ ਵਿਚ ਹੋਣ ਵਾਲੀ ਸਵਾਈਨ ਫਲੂ, ਕੋਵਿਡ-19 ਆਦਿ ਨੂੰ ਮੁੱਖ ਰੱਖਦੇ ਹੋਏ ਵੱਖ-ਵੱਖ ਵਿਭਾਗਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਪੂਜਾ ਸਿਆਲ ਗਰੇਵਾਲ ਵਲੋਂ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਸਵਾਈਨ ਫਲੂ ਦੀ ਤਿਆਰੀ ਲਈ ਪ੍ਰਬੰਧ ਯਕੀਨੀ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਹਸਪਤਾਲ ਵਿਖੇ ਦਵਾਈਆਂ, ਬੈੱਡ ਅਤੋ ਲੋੜੀਂਦੇ ਪ੍ਰਬੰਧ ਨੂੰ ਪਹਿਲਾ ਹੀ ਪੂਰਾ ਕਰ ਲਿਆ ਜਾਵੇ।
ਪੂਜਾ ਸਿਆਲ ਗਰੇਵਾਲ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਉਹ ਈ.ਓਜ਼ ਅਤੇ ਬੀ.ਡੀ.ਪੀ.ਓਜ਼ ਨਾਲ ਜਾਗਰੂਤਾਂ ਸਬੰਧੀ ਮਟੀਰਿਅਲ ਸ਼ੇਅਰ ਕਰਨ ਤਾਂ ਜੋ ਸ਼ਹਿਰਾਂ ਅਤੇ ਪਿੰਡਾਂ ਸਵਾਈਨ ਫਲੂ ਪ੍ਰਤੀ ਜਾਗਰੂਕ ਕਰ ਸਕਣ।
ਉਨ੍ਹਾਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਸਕੂਲਾਂ ਵਿਚ ਬੱਚਿਆਂ ਨਾਲ ਇਸ ਬਿਮਾਰੀ ਪ੍ਰਤੀ ਜਾਗਰੂਕਤਾ ਲਿਆਂਦੀ ਜਾਵੇ।
ਉਨ੍ਹਾਂ ਦੱਸਿਆ ਕਿ ਸਵਾਇਨ ਫਲੂ ਐਚ1 ਐਨ1 ਨਾਮ ਦੇ ਵਿਸ਼ੇਸ਼ ਵਿਸ਼ਾਣੂ ਰਾਹੀਂ ਹੁੰਦਾ ਹੈ ਜ਼ੋ ਕਿ ਸਾਹ ਰਾਹੀਂ ਇੱਕ ਮਨੁੱਖ ਤੋ ਦੂਜੇ ਮਨੁੱਖ ਨੂੰ ਫੈਲਦਾ ਹੈ। ਇਸ ਬਿਮਾਰੀ ਵਿੱਚ ਤੇਜ਼ ਬੁਖਾਰ, ਖਾਂਸੀ, ਜੁਕਾਮ, ਛਿੱਕਾ ਆਉਣੀਆਂ ਜਾਂ ਨੱਕ ਵੱਗਣਾ, ਗਲੇ ਵਿੱਚ ਦਰਦ, ਸਾਹ ਲੈਣ ਵਿੱਚ ਤਕਲੀਫ, ਛਾਤੀ ਵਿੱਚ ਦਰਦ, ਥੁੱਕ ਵਿੱਚ ਖੂਨ ਆਉਣਾ, ਦਸਤ ਲੱਗਣਾ, ਸਰੀਰ ਟੁੱਟਦਾ ਮਹਿਸੂਸ ਹੋਣਾ ਆਦਿ ਲੱਛਣ ਹੁੰਦੇ ਹਨ। ਇਸ ਸਬੰਧੀ ਉਹਨਾਂ ਨੇ ਕਿਹਾ ਕਿ ਜੇਕਰ ਇਸ ਤਰ੍ਹਾਂ ਦੇ ਮਾਮਲੇ ਆਪਣੇ ਘਰ ਜਾਂ ਆਪਣੇ ਆਲੇ -ਦੁਆਲੇ ਦੇਖਣ ਨੂੰ ਮਿਲਦੇ ਹਨ ਤਾਂ ਤਰੁੰਤ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾਂ ਨਾਲ ਸਪੰਰਕ ਕਰਨ ।