ਮੈਲਬੌਰਨ, 6 ਸਤੰਬਰ- ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਇਨ੍ਹੀਂ ਦਿਨੀਂ ਆਪਣੇ ਮੈਲਬੌਰਨ ਸ਼ੋਅ ਨੂੰ ਲੈ ਕੇ ਚਰਚਾ ਵਿੱਚ ਹਨ। ਗੁਰਦਾਸ ਮਾਨ ਮਾਰਗੇਟ ਕੋਰਟ ਏਰੇਨਾ, ਮੈਲਬੌਰਨ ਵਿਖੇ 17 ਸਤੰਬਰ ਨੁੰ ਪ੍ਰਫਾਰਮ ਕਰਨ ਜਾ ਰਹੇ ਹਨ। ਇਸ ਏਰੇਨਾ ਵਿੱਚ ਪ੍ਰਫਾਰਮ ਕਰਨ ਵਾਲੇ ਗੁਰਦਾਸ ਮਾਨ ਪਹਿਲੇ ਪੰਜਾਬੀ ਗਾਇਕ ਹਨ। ਉਨ੍ਹਾਂ ਤੋਂ ਪਹਿਲਾਂ ਕਿਸੇ ਪੰਜਾਬੀ ਗਾਇਕ ਨੇ ਇਸ ਜਗ੍ਹਾ ਪ੍ਰਫਾਰਮ ਨਹੀਂ ਕੀਤਾ ਹੈ।
ਇਸ ਏਰੇਨਾ ਵਿੱਚ 8 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ, ਜਦਕਿ ਹੁਣ ਤਕ ਸ਼ੋਅ ਦੀਆਂ 5 ਹਜ਼ਾਰ ਤੋਂ ਵੱਧ ਟਿਕਟਾਂ ਵਿੱਕ ਚੁੱਕੀਆਂ ਹਨ। ਗੁਰਦਾਸ ਮਾਨ ਦਾ ਇਹ ਸ਼ੋਅ ਕ੍ਰਇਏਟਿਵ ਇਵੈਂਟਸ ਦੇ ਮੁਖੀ ਛਿੰਕੂ ਤੇ ਲਾਲੀ ਵਲੋਂ ਕਰਵਾਇਆ ਜਾ ਰਿਹਾ ਹੈ।
ਗੁਰਦਾਸ ਮਾਨ ਦੇ ਇਸ ਟੂਰ ਦਾ ਨਾਂ ‘ਅੱਖੀਆਂ ਉਡੀਕਦੀਆਂ’ ਹੈ। ਵੱਡੀ ਗੱਲ ਇਹ ਹੈ ਕਿ ਗੁਰਦਾਸ ਮਾਨ ਦੇ ਇਸ ਸ਼ੋਅ ਦੀ ਪਹਿਲੀ ਟਿਕਟ 11 ਹਜ਼ਾਰ ਡਾਲਰ ਵਿੱਚ ਵਿਕੀ ਸੀ, ਜੋ ਗੁਰਜੀਵਨ ਸਿੱਧੂ ਨੇ ਖਰੀਦੀ। 11 ਹਜ਼ਾਰ ਡਾਲਰ ਦੀ ਭਾਰਤੀ ਕਰੰਸੀ ਵਿੱਚ ਕੀਮਤ 6 ਲੱਖ ਰੁਪਏ ਦੇ ਕਰੀਬ ਬਣਦੀ ਹੈ।