ਕਾਬੁਲ – ਅਫਗਾਨਿਸਤਾਨ ਵਿੱਚ ਰਿਪੋਟਿੰਗ ਕਰ ਰਹੇ ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦਾ ਕਤਲ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਾਨਿਸ਼ ਸਿੱਦੀਕੀ ਨੂੰ ਤਾਲਿਬਾਨ ਦੇ ਅੱਤਵਾਦੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉਹ ਲੰਬੇ ਸਮੇਂ ਤੋਂ ਅਫਗਾਨਿਸਤਾਨ ਵਿੱਚ ਰਿਪੋਰਿੰਟ ਕਰ ਰਿਹਾ ਸੀ। ਉਸ ਨੂੰ ਫੋਟੋਗ੍ਰਾਫੀ ਲਈ ਪੁਲਿਤਜ਼ਰ ਐਵਾਰਡ ਮਿਲ ਚੁੱਕਾ ਹੈ।ਅਫਗਾਨਿਸਤਾਨ ਦੇ ਪ੍ਰਮੁੱਖ ਟੀਵੀ ਚੈਨਲ ਟੋਲੋ ਨਿਊਜ਼ ਦੇ ਸੰਪਾਦਕ ਲੋਤਫੁੱਲਾ ਨਜਫੀਆ ਨੇ ਟਵਿੱਟਰ ਤੇ ਦਾਨਿਸ਼ ਸਿੱਦੀਕੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਸੁਣ ਕੇ ਡੂੰਘਾ ਸਦਮਾ ਲੱਗਾ ਹੈ ਕਿ ਉਨ੍ਹਾਂ ਦੇ ਭਾਰਤੀ ਦੋਸਤ, ਪੁਲਿਤਜ਼ਰ ਐਵਾਰਡ ਜੇਤੂ ਪੱਤਰਕਾਰ ਦਾਨਿਸ਼ ਸਿੱਦੀਕੀ ਦਾ ਕੰਧਾਰ ਵਿੱਚ ਕਤਲ ਕਰ ਦਿੱਤਾ ਗਿਆ ਹੈ। ਉਹ ਅਫਗਾਨਿਸਤਾਨ ਸਿਕਉਰਿਟੀ ਫੋਰਸ ਦੇ ਨਾਲ ਸਨ।ਦਾਨਿਸ਼ ਸਿੱਦੀਕੀ ਇਕ ਇੰਟਰਨੈਸ਼ਨਲ ਨਿਊਜ਼ ਏਜੰਸੀ ਨਾਲ ਜੁੜੇ ਹੋਏ ਸਨ। ਪਿਛਲੇ ਲੰਬੇ ਸਮੇਂ ਤੋਂ ਅਫਗਾਨਸਿਤਾਨ ਸਮੱਸਿਆ ਨੂੰ ਕਵਰ ਕਰ ਰਹੇ ਸਨ। ਉਹ ਲਗਾਤਾਰ ਟਵਿੱਟਰ ਤੇ ਐਕਟਿਵ ਰਹਿੰਦੇ ਸਨ ਅਤੇ ਅਫਗਾਨਿਸਤਾਨ ਦੀ ਜਾਣਕਾਰੀ ਸ਼ੇਅਰ ਕਰਦੇ ਸਨ। ਉਹਨਾਂ ਦੀ ਮੌਤ ਨਾਲ ਭਾਰਤੀ ਮੀਡੀਆ ਜਗਤ ਨੂੰ ਡੂੰਘਾ ਧੱਕਾ ਲੱਗਾ ਹੈ। ਦਾਨਿਸ਼ ਨੂੰ ਫੋਟੋਗ੍ਰਾਫੀ ਲਈ ਵਿਸ਼ਵ ਵੱਕਾਰੀ ਪੁਲਿਤਜ਼ਰ ਐਵਾਰਡ ਮਿਲ ਚੁੱਕਾ ਸੀ।ਦਾਨਿਸ਼ ਸਿੱਦੀਕੀ ਦੇ ਕਤਲ ਦੀ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਸੂਤਰਾਂ ਦਾ ਕਹਿਣਾ ਹੈ ਕਿ ਤਾਲਿਬਾਨ ਦੇ ਅੱਤਵਾਦੀਆਂ ਨੇ ਉਹਨਾਂ ਦਾ ਕਤਲ ਉਸ ਸਮੇਂ ਕੀਤਾ ਜਦੋਂ ਉਹ ਕੰਧਾਰ ਵਿੱਚ ਰਿਪੋਰਟਿੰਗ ਕਰ ਰਹੇ ਸਨ। ਜਿਕਰਯੋਗ ਹੈ ਕਿ ਪਾਕਿਸਤਾਨ ਦੇ ਕੰਧਾਰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ ਅਤੇ ਅਫਗਾਨਿਸਤਾਨ ਦੀ ਸੈਨਾ ਕੰਧਾਰ ਨੂੰ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਭਾਰਤ ਵਿੱਚ ਅਫਗਾਨਿਸਤਾਨ ਦੇ ਰਾਜਦੂਤ ਨੇ ਉਹਨਾਂ ਦੇ ਕਤਲ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।