ਔਕਲੈਂਡ, 24 ਜੂਨ 2020 – ਨਿਊਜ਼ੀਲੈਂਡ ਦੇ ਵਿੱਚ ਕੋਰੋਨਾ ਦੇ ਕੇਸ ਦੁਬਾਰਾ ਆਉਣ ਲੱਗੇ ਹਨ ਅਤੇ ਹੁਣ ਇਹ ਗਿਣਤੀ 11 ਤੱਕ ਪਹੁੰਚ ਗਈ ਹੈ। ਅੱਜ ਇਕ ਹੋਰ ਕੇਸ ਦੇ ਵਿਚ ਵਾਧਾ ਹੋਇਆ ਜੋ ਕਿ 60 ਸਾਲਾ ਭਾਰਤੀ ਮੂਲ ਦੀ ਔਰਤ ਹੈ। ਇਹ ਔਰਤ 18 ਜੂਨ ਨੂੰ ਦਿੱਲੀ ਤੋਂ ਔਕਲੈਂਡ ਪਹੁੰਚੀ ਫਲਾਈਟ ਦੇ ਵਿੱਚ ਇੱਥੇ ਆਈ ਸੀ। 10 ਕੇਸ ਇਸ ਵੇਲੇ ਔਕਲੈਂ ਦੇ ਵਿਚ ਹਨ ਅਤੇ 1 ਵਲਿੰਗਟਨ ਹੈ। ਸਾਰਿਆਂ ਨੂੰ ਕੁਆਰਨਟੀਨ ਸਹੂਲਤ ਘਰ ਦੇ ਵਿਚ ਰੱਖਿਆ ਗਿਆ ਹੈ ਅਤੇ ਕੋਈ ਵੀ ਹਸਪਤਾਲ ਦਾਖਲ ਨਹੀਂ ਹੈ। ਬੀਤੇ ਮੰਗਲਵਾਰ 9174 ਟੈਸਟ ਕੀਤੇ ਗਏ। 16 ਜੂਨ ਨੂੰ ਉੱਥੇ ਕੋਰੋਨਾ ਨੇ ਦੁਬਾਰਾ ਦਸਤਕ ਦਿੱਤੀ ਸੀ ਅਤੇ ਹੁਣ ਤੱਕ 45,000 ਟੈਸਟ ਹੋ ਚੁੱਕੇ ਹਨ।