ਟੋਰਾਂਟੋ, 3 ਅਗਸਤ, 2023: ਫ਼ੇਸਬੁੱਕ ਅਤੇ ਇੰਸਟਾਗ੍ਰਾਮ ਦੀ ਮਾਲਕ ਕੰਪਨੀ ਮੈਟਾ ਨੇ ਮੰਗਲਵਾਰ ਤੋਂ ਕੈਨੇਡਾ ਵਿੱਚ ਆਪਣੇ ਪਲੇਟਫਾਰਮਾਂ ‘ਤੇ ਖ਼ਬਰਾਂ ਦੀ ਉਪਲਬਧਤਾ ਨੂੰ ਅਧਿਕਾਰਤ ਤੌਰ ‘ਤੇ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ ਹੈ।ਫ਼ੈਡਰਲ ਸਰਕਾਰ ਦੁਆਰਾ ਜੂਨ ਵਿੱਚ ਆਪਣਾ ਔਨਲਾਈਨ ਨਿਊਜ਼ ਐਕਟ, ਬਿੱਲ ਸੀ-18 ਪਾਸ ਕਰਨ ਤੋਂ ਬਾਅਦ ਇਹ ਕੰਮ ਫੇਸਬੁੱਕ ਨੇ ਸ਼ੁਰੂ ਕੀਤਾ ਹੈ।ਨਵੇਂ ਕਾਨੂੰਨ ਦਾ ਤਹਿਤ ਗੂਗਲ ਅਤੇ ਫ਼ੇਸਬੁੱਕ ਵਰਗੇ ਡਿਜੀਟਲ ਪਲੇਟਫਾਰਮਾਂ ‘ਤੇ ਨਿਊਜ਼ ਸਮੱਗਰੀ ਨੂੰ ਪ੍ਰਕਾਸ਼ਿਤ ਕਰਨ ਜਾਂ ਲਿੰਕ ਕਰਨ ‘ਤੇ ਇਹਨਾਂ ਕੰਪਨੀਆਂ ਵੱਲੋਂ ਕੈਨੇਡੀਅਨ ਨਿਊਜ਼ ਆਊਟਲੇਟਸ ਨੂੰ ਵਾਜਬ ਮੁਆਵਜ਼ਾ ਯਕੀਨੀ ਬਣਾਉਣਾ ਹੈ। ਹਾਲਾਂਕਿ ਇਸ ਬਦਲਾਅ ਨੂੰ ਪੂਰੀ ਤਰ੍ਹਾਂ ਲਾਗੂ ਕਰਨ ‘ਚ ਕਈ ਹਫਤੇ ਲੱਗਣ ਦੀ ਸੰਭਾਵਨਾ ਹੈ ।