ਪਾਲਘਰ, 31 ਜੁਲਾਈ -ਰੇਲਵੇ ਸੁਰੱਖਿਆ ਬਲ ਦੇ ਇਕ ਜਵਾਨ ਨੇ ਅੱਜ ਮਹਾਰਾਸ਼ਟਰ ਵਿਚ ਪਾਲਘਰ ਰੇਲਵੇ ਸਟੇਸ਼ਨ ਦੇ ਨੇੜੇ ਇਕ ਟਰੇਨ ਵਿਚ ਸਵਾਰ 4 ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਜਵਾਨ ਨੇ ਆਪਣੇ ਸੈਵ ਚਾਲਿਤ ਹਥਿਆਰ ਨਾਲ ਗੋਲੀਆਂ ਚਲਾ ਕੇ ਟਰੇਨ ਵਿਚ ਸਵਾਰ ਇਕ ਏ.ਐਸ.ਆਈ. ਜਵਾਨ ਅਤੇ 3 ਯਾਤਰੀਆਂ ਦਾ ਕਤਲ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ 5.23 ਵਜੇ ਵਾਪਰੀ। ਆਰ.ਪੀ.ਐਫ. ਦਾ ਜਵਾਨ ਅਤੇ ਏ.ਐਸ.ਆਈ. ਦੋਵੇਂ ਟਰੇਨ ਵਿਚ ਸਫ਼ਰ ਕਰ ਰਹੇ ਸਨ। ਇਸ ਦੌਰਾਨ ਕਾਂਸਟੇਬਲ ਚੇਤਨ ਨੇ ਏ.ਐਸ.ਆਈ. ਤੇ ਅਚਾਨਕ ਗੋਲੀ ਚਲਾ ਦਿੱਤੀ।
ਇਹ ਟਰੇਨ ਜੈਪੂਰ ਤੋਂ ਮੁੰਬਈ ਆ ਰਹੀ ਸੀ। ਪੁਲੀਸ ਨੇ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਹੈ। ਹਾਲਾਂਕਿ ਅਜੇ ਤੱਕ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਉਸ ਨੇ ਅਜਿਹਾ ਕਦਮ ਕਿਉਂ ਚੁੱਕਿਆ।