ਐਸ ਏ ਐਸ ਨਗਰ, 31 ਜੁਲਾਈ- ਸਥਾਨਕ ਫੇ੭ 7 ਵਿੱਚ ਸੰਤ ਸੋਲਜਰ ਸਕੂਲ ਦੇ ਸਾਮ੍ਹਣੇ ਤੋਂ ਲੰਘਦੀ ਸੀਵਰੇਜ ਦੀ ਲਾਈਨ ਦੇ ਜਾਮ ਹੋਣ ਅਤੇ ਸੀਵਰੇਜ ਦਾ ਗੰਦਾ ਪਾਣੀ ਉਵਰਫਲੋ ਹੋਣ ਕਾਰਨ ਫੇ੭ 7 ਦੀ ਮੁੱਖ ਸੜਕ ਤੋਂ ਸੰਤ ਈ੪ਰ ਸਿੰਘ ਸਕੂਲ ਵੱਲ ਜਾਣ ਵਾਲੀ ਮੁੱਖ ਸੜਕ ਤੇ ਗੰਦੇ ਪਾਣੀ ਦਾ ਛੱਪੜ ਜਿਹਾ ਬਣ ਗਿਆ ਹੈ। ਇਸ ਥਾਂ ਤੇ ਸਥਿਤ ਬੂਥ ਮਾਰਕੀਟ ਦੇ ਸਾਮ੍ਹਣੇ ਵਾਲੀ ਥਾਂ ਤੋਂ ਸੰਤ ਸੋਲਜਰ ਸਕੂਲ ਤਕ ਦੀ ਥਾਂ ਤੇ ਬਹੁਤ ਜਿਆਦਾ ਪਾਣੀ ਇਕੱਠਾ ਹੋਣ ਕਾਰਨ ਲੋਕਾਂ ਨੂੰ ਮਜਬੂਰੀ ਵਿੱਚ ਇਸ ਗੰਦੇ ਪਾਣੀ ਵਿੱਚੋਂ ਲੰਘਣਾ ਪੈ ਰਿਹਾ ਹੈ।
ਇਸ ਪੂਰੀ ਸੜਕ ਤੇ ਗੰਦਾ ਪਾਣੀ ਇਕੱਠਾ ਹੋਣ ਕਾਰਨ ਇਸ ਪੂਰੇ ਇਲਾਕੇ ਵਿੱਚ ਗੰਦੇ ਪਾਣੀ ਦੀ ਬਦਬੂ ਸਮਾ ਗਈ ਹੈ ਅਤੇ ਇਸ ਗੰਦਗੀ ਕਾਰਨ ਇੱਥੇ ਮੱਖੀ ਮੱਛਰ ਵੀ ਪੈਦਾ ਹੋ ਰਿਹਾ ਹੈ। ਗੰਦੇ ਪਾਣੀ ਦੀ ਬਦਬੂ ਕਾਰਨ ਉਹਨਾਂ ਲੋਕਾਂ ਨੂੰ ਭਾਰੀ ਪਰੇ੪ਾਨੀ ਸਹਿਣੀ ਪੈਂਦੀ ਹੈ ਜਿਹਨਾਂ ਦੇ ਘਰ ਇਸ ਸੜਕ ਤੇ ਬਣੇ ਹੋਏ ਹਨ ਅਤੇ ਇਸ ਗੰਦੀ ਬਦਬੂ ਕਾਰਨ ਉਹਨਾਂ ਲਈ ਘਰ ਵਿੱਚ ਰਹਿਣਾ ਵੀ ਔਖਾ ਹੋ ਗਿਆ ਹੈ।
ਇਸ ਸਾਬਕਾ ਕੌਂਸਲਰ ਸz ਪਰਮਜੀਤ ਸਿੰਘ ਕਾਹਲੋਂ ਨੇ ਕਿਹਾ ਕਿ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਵਾਰਡ ਵਿੱਚ ਪੈਂਦੀ ਇਸ ਥਾਂ ਤੇ ਪਿਛਲੇ ਲਗਭਗ 15 ਦਿਨਾਂ ਤੋਂ ਸੀਵਰਜ ਦੇ ਗੰਦੇ ਪਾਣੀ ਦੇ ਖੜ੍ਹੇ ਹੋਣ ਦੀ ਸਮੱਸਿਆ ਆ ਰਹੀ ਹੈ ਅਤੇ ਇਸ ਸੰਬੰਧੀ ਉਹਨਾਂ ਵਲੋਂ ਜਨ ਸਿਹਤ ਵਿਭਾਗ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਵਾਰ ਵਾਰ ੪ਿਕਾਇਤ ਕੀਤੇ ਜਾਣ ਦੇ ਬਾਵਜੂਦ ਇਸ ਗੰਦੇ ਪਾਣੀ ਦੀ ਨਿਕਾਸੀ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਥਾਂ ਤੇ ਇਕੱਠਾ ਹੋਣ ਵਾਲਾ ਇਹ ਗੰਦਾ ਬੰਦਬੂਦਾਰ ਪਾਣੀ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਉਹਨਾਂ ਕਿਹਾ ਕਿ ਮੇਅਰ ਤਾਂ ਪਹਿਲਾਂ ਹੀ ਆਪਣੇ ਵਾਰਡ ਨੂੰ ਬੇਦਾਵਾ ਦੇ ਕੇ ਜਾ ਚੁੱਕੇ ਹਨ ਅਤੇ ਲੋਕਾਂ ਦੀਆਂ ਮੁ੪ਕਲਾਂ ਦੇ ਹਲ ਲਈ ਅਧਿਕਾਰੀ ਸੁਣਵਾਈ ਨਹੀਂ ਕਰ ਰਹੇ।
ਉਹਨਾਂ ਨਗਰ ਨਿਗਮ ਦੇ ਕਮਿ੪ਨਰ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਤੁਰੰਤ ਹਲ ਕੀਤਾ ਜਾਵੇ।