ਨਿਆਗਰਾ, 23 ਨਵੰਬਰ- ਨਿਊਯਾਰਕ ਦੇ ਨਿਆਗਰਾ ਫਾਲਜ਼ ਵਿੱਚ ਅਮਰੀਕਾ ਅਤੇ ਕੈਨੇਡਾ ਨੂੰ ਜੋੜਨ ਵਾਲੇ ਰੇਨਬੋ ਬ੍ਰਿਜ ਤੇ ਬੀਤੇ ਦਿਨ ਇਹ ਹਾਦਸਾ ਵਾਪਰਿਆ। ਤੇਜ਼ ਰਫਤਾਰ ਕਾਰ ਇਕ ਟੋਲ ਬੂਥ ਨਾਲ ਟਕਰਾ ਗਈ ਅਤੇ ਇਸ ਦੌਰਾਨ ਬਿਆਨਕ ਅੱਗ ਲੱਗ ਗਈ। ਬੀਬੀਸੀ ਮੁਤਾਬਕ ਕਾਰ ਵਿਚ ਮੌਜੂਦ ਦੋ ਵਿਅਕਤੀਆਂ ਦੀ ਮੌਤ ਹੋ ਗਈ। ਸਰਹੱਦ ਤੇ ਮੌਜੂਦ ਇਕ ਸੁਰੱਖਿਆ ਗਾਰਡ ਜ਼ਖ਼ਮੀ ਹੋ ਗਿਆ।
ਨਿਆਗਰਾ ਫਾਲਜ਼ ਦੇ ਮੇਅਰ ਦਫਤਰ ਮੁਤਾਬਕ ਇਹ ਗੱਡੀ ਅਮਰੀਕਾ ਤੋਂ ਕੈਨੇਡਾ ਜਾ ਰਹੀ ਸੀ। ਇਸ ਘਟਨਾ ਤੋਂ ਬਾਅਦ ਨਿਆਗਰਾ ਫਾਲਜ਼ ਤੇ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ ਸਾਰੇ ਚਾਰੇ ਪੁਲ ਬੰਦ ਕਰ ਦਿਤੇ ਗਏ। ਨਿਊਯਾਰਕ ਤੋਂ ਕੈਨੇਡਾ ਨੂੰ ਜੋੜਨ ਵਾਲੀ ਰੇਲ ਲਾਈਨ ਨੂੰ ਅਸਥਾਈ ਤੌਰ ਤੇ ਮੁਅੱਤਲ ਕਰ ਦਿਤਾ ਗਿਆ ਸੀ।