• About
  • Contact
  • Hindi News
  • English News
Saturday, March 7, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home World

ਬੀ ਸੀ ਸਰਕਾਰ ਵੱਲੋਂ ਸਰੀ ਸਿਟੀ ਨੂੰ ਆਰਸੀਐਮਪੀ ਦੀ ਬਜਾਏ ਸਥਾਨਕ ਪੁਲਿਸ ਨਾਲ ਰਹਿਣ ਦਾ ਨਿਰਦੇਸ਼

Asli Punjabi by Asli Punjabi
July 20, 2023
in World
0
ਬੀ ਸੀ ਸਰਕਾਰ ਵੱਲੋਂ ਸਰੀ ਸਿਟੀ ਨੂੰ ਆਰਸੀਐਮਪੀ ਦੀ ਬਜਾਏ ਸਥਾਨਕ ਪੁਲਿਸ ਨਾਲ ਰਹਿਣ ਦਾ ਨਿਰਦੇਸ਼
585
SHARES
3.3k
VIEWS
Share on FacebookShare on TwitterShare on Whatsapp

You might also like

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!

ਸਰੀ, 20 ਜੁਲਾਈ 2023-ਬੀਸੀ ਦੇ ਪਬਲਿਕ ਸੇਫਟੀ ਮਨਿਸਟਰ ਅਤੇ ਸਾਲਿਸਟਰ ਜਨਰਲ ਮਾਈਕ ਫਾਰਨਵਰਥ ਨੇ ਅੱਜ ਸਰੀ ਸਿਟੀ ਕੌਂਸਲ ਨੂੰ ਸਰੀ ਪੁਲਿਸ ਟਰਾਂਜੀਸ਼ਨ ਪ੍ਰਕਿਰਿਆ ਨੂੰ ਅੱਗੇ ਵਧਾਉਣ ਦੇ ਹੁਕਮ ਜਾਰੀ ਕੀਤੇ ਹਨ। ਵਿਕਟੋਰੀਆ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਮਾਈਕ ਫਾਰਨਵਰਥ ਨੇ ਕਿਹਾ ਕਿ ਇਹ ਫੈਸਲਾ ਪੁਲਿਸ ਐਕਟ ਦੇ ਸੈਕਸ਼ਨ 2 ਦੇ ਅਨੁਸਾਰ ਲਿਆ ਗਿਆ ਹੈ ਅਤੇ ਸਰਕਾਰ ਦਾ ਇਹ ਫੈਸਲਾ ਅੰਤਿਮ ਫੈਸਲਾ ਹੈ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਸਰੀ ਦੀ ਚੁਣੀ ਹੋਈ ਕੌਂਸਲ ਕਾਨੂੰਨ ਦੀ ਪਾਲਣਾ ਕਰੇਗੀ।
ਸਾਲਿਸਟਰ ਜਨਰਲ ਮਾਈਕ ਫਾਰਨਵਰਥ ਨੇ ਕਿਹਾ ਕਿ ਉਸਨੇ ਆਰਸੀਐਮਪੀ ਵਿਚ ਵਾਪਸ ਜਾਣ ਬਾਰੇ ਸਿਟੀ ਦੀ ਰਿਪੋਰਟ ਨੂੰ ਧਿਆਨ ਨਾਲ ਵਿਚਾਰਿਆ ਹੈ, ਪਰ ਸਰੀ ਸਿਟੀ ਕੌਂਸਲ ਇਹ ਦੱਸਣ ਵਿਚ ਅਸਫਲ ਰਹੀ ਹੈ ਕਿ ਅਜਿਹਾ ਕਰਨਾ ਸੁਰੱਖਿਅਤ ਹੋਵੇਗਾ ਜਾਂ ਹੋਰ ਭਾਈਚਾਰਿਆਂ ਨੂੰ ਪ੍ਰਭਾਵਿਤ ਨਹੀਂ ਕਰੇਗਾ। ਉਨ੍ਹਾਂ ਕਿਹਾ ਹੈ ਕਿ ਸਰੀ ਦੀ ਅਧਿਕਾਰਿਤ ਪੁਲਿਸ ਇਸ ਸਮੇਂ ਵੀ ਆਰ ਸੀ ਐਮ ਪੀ ਹੈ ਪਰ ਪਰਿਵਰਤਨ ਯੋਜਨਾ ਨੂੰ ਅੱਗੇ ਵਧਾਉਣ ਦੀ ਲੋੜ ਹੈ ਜਿਸ ਨਾਲ ਸਰੀ ਪੁਲਿਸ ਸਿਟੀ ਦੀ ਨਵੀਂ ਅਧਿਕਾਰਿਤ ਪੁਲਿਸ ਸੇਵਾ ਵਿੱਚ ਤਬਦੀਲ ਹੋ ਜਾਵੇਗੀ। ਉਨ੍ਹਾਂ ਸਪੱਸ਼ਟ ਕਿਹਾ ਕਿ ਸਰਕਾਰ ਵੱਲੋਂ ਇਹ ਨਿਰਦੇਸ਼ ਦੇ ਰਿਹਾ ਹਾਂ ਕਿ ਸਰੀ ਪੁਲਿਸ ਸੇਵਾ ਵੱਲ ਤਬਦੀਲੀ ਜਾਰੀ ਰਹੇਗੀ।
ਫਾਰਨਵਰਥ ਨੇ ਕਿਹਾ ਕਿ ਪਰਿਵਰਤਨ ਨੂੰ ਜਾਰੀ ਰੱਖਣ ਲਈ ਸਿਟੀ, ਸਰੀ ਪੁਲਿਸ ਸਰਵਿਸ ਅਤੇ ਆਰਸੀਐਮਪੀ ਵਿਚਕਾਰ ਸਹਿਯੋਗ ਜ਼ਰੂਰੀ ਹੈ ਅਤੇ ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਉਹਨਾਂ ਤੋਂ ਮਿਲ ਕੇ ਕੰਮ ਕਰਨ ਦੀ ਉਮੀਦ ਕਰਦੇ ਹਨ। ਇਸ ਤਬਦੀਲੀ ਵਿੱਚ ਮਦਦ ਕਰਨ ਲਈ ਅਤੇ ਮੰਤਰੀ ਦੁਆਰਾ ਰੱਖੀਆਂ ਗਈਆਂ ਮੁੱਖ ਲੋੜਾਂ ਨੂੰ ਪੂਰਾ ਕਰਨ ਲਈ ਬੀਸੀ ਹਾਈਡਰੋ ਦੇ ਸਾਬਕਾ ਪ੍ਰਧਾਨ ਜੈਸਿਕਾ ਮੈਕਡੋਨਲਡ ਨੂੰ ਨਿਯੁਕਤ ਕੀਤਾ ਹੈ। ਉਹ ਪਾਰਟੀਆਂ ਨੂੰ ਸਮਾਂ-ਸੀਮਾਵਾਂ ਨੂੰ ਪੂਰਾ ਕਰਨ, ਵਿਵਾਦ ਦੇ ਹੱਲ ਕਰਨ ਅਤੇ ਤਬਦੀਲੀ ਨੂੰ ਪੂਰਾ ਕਰਨ ਲਈ ਪ੍ਰਭਾਵਸ਼ਾਲੀ ਸੰਚਾਰ ਨੂੰ ਯਕੀਨੀ ਬਣਾਉਣ ਵਿਚ ਮਦਦ ਕਰਨਗੇ।
ਇਸੇ ਦੌਰਾਨ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਸੂਬਾਈ ਸਰਕਾਰ ਦੇ ਫੈਸਲੇ ‘ਤੇ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਬਜਾਏ ਇਸ ਫੈਸਲੇ ਖਿਲਾਫ ਇਕ ਪ੍ਰੈਸ ਨੋਟ ਜਾਰੀ ਕੀਤਾ ਹੈ। ਜਿਸ ਵਿਚ ਉਹਨਾਂ ਜਨਤਕ ਸੁਰੱਖਿਆ ਮੰਤਰੀ ਅਤੇ ਸਾਲਿਸਟਰ ਜਨਰਲ ਮਾਈਕ ਫਾਰਨਵਰਥ ਦੇ ਫੈਸਲੇ ਨੂੰ ਨਿਰਾਸ਼ਾਜਨਕ, ਗਲਤ ਧਾਰਨਾਵਾਂ ‘ਤੇ ਆਧਾਰਤ ਅਤੇ ਗੁੰਮਰਾਹਕੁੰਨ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਲੋਕਾਂ ਦੁਆਰਾ ਚੁਣੀ ਹੋਈ ਸਥਾਨਕ ਸਰਕਾਰ ਦਾ ਵੀ ਅਪਮਾਨ ਹੈ। ਉਹਨਾਂ ਸਾਲੀਸਿਟਰ ਜਨਰਲ ਦੀ ਕਾਰਵਾਈ ਨੂੰ ਬੀ ਸੀ ਦੀਆਂ ਸਾਰੀਆਂ ਨਗਰਪਾਲਿਕਾਵਾਂ ਦੀ ਖੁਦਮੁਖਤਿਆਰੀ ਲਈ ਵੀ ਚਿਤਾਵਨੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮਹੱਤਵਪੂਰਣ ਟੈਕਸ ਬੋਝ ਇਸ ਫੈਸਲੇ ਦੇ ਨਤੀਜੇ ਵਜੋਂ ਸਰੀ ਦੇ ਵਸਨੀਕਾਂ ਅਤੇ ਕਾਰੋਬਾਰਾਂ ‘ਤੇ ਜੋ ਟੈਕਸ ਬੋਝ ਪਵੇਗਾ, ਉਸ ਬਾਰੇ ਫਾਰਨਵਰਥ ਨਾਲ ਵਿਚਾਰ ਵਟਾਂਦਰੇ ਲਈ ਉਹ ਆਹਮਣੇ-ਸਾਹਮਣੇ ਮੀਟਿੰਗ ਕਰਨ ਦੀ ਚਾਹਵਾਨ ਹਨ ਅਤੇ ਜਦੋਂ ਤੱਕ ਮੰਤਰੀ ਨਾਲ ਮੀਟਿੰਗ ਕਰਨ ਦਾ ਮੌਕਾ ਨਹੀਂ ਮਿਲਦਾ, ਉਹ ਇਸ ਸੰਬੰਧ ਵਿਚ ਅੱਗੇ ਟਿੱਪਣੀ ਨਹੀਂ ਕਰਨਗੇ।

Previous Post

ਸਦਾਬਹਾਰ ਫ਼ਲਦਾਰ ਬੂਟੇ ਲਗਾਉਣ ਦਾ ਚੱਲ ਰਿਹਾ ਹੈ ਢੁੱਕਵਾਂ ਸਮਾਂ : ਡਿਪਟੀ ਡਾਇਰੈਕਟਰ ਬਾਗਬਾਨੀ

Next Post

ਭਾਰਤ-ਪਾਕਿਸਤਾਨ ਸਰਹੱਦ ਤੋਂ 3 ਕਿਲੋ 700 ਗ੍ਰਾਮ ਹੈਰੋਇਨ ਬਰਾਮਦ

Asli Punjabi

Asli Punjabi

Related Posts

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

by Asli Punjabi
March 3, 2026
CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!
Punjab

CGC University ਦੇ Founder Chancellor ਨੂੰ Tokyo ‘ਚ ਮਿਲਿਆ ਵੱਡਾ ਸਨਮਾਨ!

by Asli Punjabi
November 26, 2025
ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!
World

ਸਾਊਦੀ ਅਰਬ ‘ਚ ਵੱਡਾ ਹਾਦਸਾ, 42 ਭਾਰਤੀ ਨਾਗਰਿਕਾਂ ਦੀ ਮੌ*ਤ!

by Asli Punjabi
November 17, 2025
ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’
Top Stories

ਬੰਗਲਾਦੇਸ਼ ਦੀ ਸਾਬਕਾ PM Sheikh Hasina ਨੂੰ ‘ਮੌਤ ਦੀ ਸਜ਼ਾ’

by Asli Punjabi
November 17, 2025
ਮਸਜਿਦ ‘ਚ ਬੰਬ ਧਮਾਕਾ! 54 ਲੋਕ…
Top Stories

ਮਸਜਿਦ ‘ਚ ਬੰਬ ਧਮਾਕਾ! 54 ਲੋਕ…

by Asli Punjabi
November 7, 2025
Next Post
ਭਾਰਤ-ਪਾਕਿਸਤਾਨ ਸਰਹੱਦ ਤੋਂ 3 ਕਿਲੋ 700 ਗ੍ਰਾਮ ਹੈਰੋਇਨ ਬਰਾਮਦ

ਭਾਰਤ-ਪਾਕਿਸਤਾਨ ਸਰਹੱਦ ਤੋਂ 3 ਕਿਲੋ 700 ਗ੍ਰਾਮ ਹੈਰੋਇਨ ਬਰਾਮਦ

Recommended

ਪੰਜਾਬ ਕੈਬਨਿਟ ਦੀ ਮੀਟਿੰਗ 24 ਜਨਵਰੀ ਨੂੰ

ਪੰਜਾਬ ਕੈਬਨਿਟ ਦੀ ਮੀਟਿੰਗ 24 ਜਨਵਰੀ ਨੂੰ

January 23, 2024
ਬੰਗਲਾਦੇਸ਼ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਰੇਲ ਗੱਡੀ ਨੂੰ ਅੱਗ ਲਗਾਉਣ ਕਾਰਨ 4 ਮੌਤਾਂ

ਬੰਗਲਾਦੇਸ਼ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਰੇਲ ਗੱਡੀ ਨੂੰ ਅੱਗ ਲਗਾਉਣ ਕਾਰਨ 4 ਮੌਤਾਂ

December 19, 2023

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

March 3, 2026
ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ
Top Stories

ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ

March 3, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In