ਅਹਿਮਦਾਬਾਦ, 20 ਜੁਲਾਈ – ਫਲਾਈਓਵਰ ਤੇ ਇਕ ਤੇਜ਼ ਰਫ਼ਤਾਰ ਲਗਜ਼ਰੀ ਜਗੂਆਰ ਭੀੜ ਵਿੱਚ ਵੜ ਗਈ। ਇਸ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ 13 ਲੋਕ ਗੰਭੀਰ ਜ਼ਖਮੀ ਹੋ ਗਏ। ਅੱਜ ਵਾਪਰੇ ਇਸ ਭਿਆਨਕ ਹਾਦਸੇ ਨੂੰ ਲੈ ਕੇ ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਅੱਧੀ ਰਾਤ ਨੂੰ ਸਰਖੇਜ-ਗਾਂਧੀਨਗਰ ਰਾਜਮਾਰਗ ਤੇ ਇਸਕਾਨ ਪੁਲ ਤੇ ਵਾਪਰਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਾਰ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਸੀ। 2 ਵਾਹਨਾਂ ਨਾਲ ਟਕਰਾਉਣ ਮਗਰੋਂ ਉਹ ਜਮ੍ਹਾਂ ਭੀੜ ਵਿੱਚ ਵੜ ਗਈ। ਪੁਲੀਸ ਦੇ ਮੁਤਾਬਕ ਓਵਰਬ੍ਰਿਜ ਤੇ ਮਹਿੰਦਰਾ ਥਾਰ ਇਕ ਡੰਪਰ ਨਾਲ ਪਿੱਛੇ ਤੋਂ ਟਕਰਾ ਗਈ।
ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਜਮ੍ਹਾਂ ਹੋ ਗਈ। ਇਸ ਸਮੇਂ ਤੇਜ਼ ਰਫ਼ਤਾਰ ਜਗੂਆਰ ਨੇ ਭੀੜ ਨੂੰ ਦਰੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਾਂ ਵਿੱਚ ਬੋਟਾਦ ਅਤੇ ਸੁਰਿੰਦਰਨਗਰ ਦੇ ਨੌਜਵਾਨ ਵੀ ਸ਼ਾਮਲ ਹਨ।