ਐਸ ਏ ਐਸ ਨਗਰ, 18 ਜੁਲਾਈ- ਬਲੌਗੀ ਕਲੋਨੀ ਵਿੱਚ ਰਾਮਲੀਲਾ ਦੇ ਆਯੋਜਨ ਅਤੇ ਦਸ਼ਹਿਰਾ ਮਣਾਉਣ ਸੰਬੰਧੀ ਦਸ਼ਹਿਰਾ ਕਮੇਟੀ ਬਲੌਂਗੀ ਦੀ ਮੀਟਿੰਗ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਦੌਰਾਨ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ ਬਿੱਟੂ ਦੀ ਦੇਖ ਰੇਖ ਹੇਠ ਰਾਮਲੀਲਾ ਕਰਵਾਉਣ ਅਤੇ ਦਸ਼ਹਿਰਾ ਮਨਾਉਣ ਸੰਬੰਧੀ ਅਹਿਮ ਫੈਸਲੇ ਲਏ ਗਏ।
ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ 11 ਅਕਤੂਬਰ ਤੋਂ ਰਾਮਲੀਲਾ ਆਰੰਭ ਕਰਨ ਦਾ ਫੈਸਲਾ ਕੀਤਾ ਗਿਆ। ਇਸ ਮੌਕੇ ਇਹ ਵੀ ਫੈਸਲਾ ਕੀਤਾ ਗਿਆ ਕਿ 24 ਅਤਕੂਬਰ ਨੂੰ ਦਸ਼ਹਿਰਾ ਮਨਾਇਆ ਜਾਵੇਗਾ ਅਤੇ 25 ਅਕਤੂਬਰ ਨੂੰ ਰਾਜ ਤਿਲਕ ਦੇ ਨਾਲ ਸਮਾਪਤੀ ਹੋਵੇਗੀ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਮਹੇਸ਼ ਕੁਮਾਰ, ਉਪ ਪ੍ਰਧਾਨ ਜੋਗਿੰਦਰ ਸਿੰਘ, ਨਿਦੇਸ਼ ਰਾਵਤ, ਜੈ ਦੀਪ ਸਿੰਘ (ਬਿੰਨੀ), ਲਾਲ ਬਹਾਦਰ, ਸਾਬਕਾ ਪੰਚ ਬਾਲ ਬਹਾਦਰ, ਸਕੱਤਰ ਹਾਨੀ, ਲਾਲੀ, ਇਰਫਾਨ ਖਾਨ, ਯੋਗੇਸ਼ ਅਤੇ ਕੈਸ਼ੀਅਰ ਉਤਮ ਸਿੰਘ ਵੀ ਹਾਜਿਰ ਸਨ।