ਚੰਡੀਗੜ੍ਹ, 3 ਜੁਲਾਈ 2023- ਭਗਵੰਤ ਮਾਨ ਵਲੋਂ ਕੈਪਟਨ ਅਮਰਿੰਦਰ ਅਤੇ ਸੁਖਜਿੰਦਰ ਰੰਧਾਵਾ ਨੂੰ ਭੇਜੇ ਨੋਟਿਸ ਤੋਂ ਬਾਅਦ ਨਿਊਜ਼-18 ਦੇ ਪੱਤਰਕਾਰ ਵਲੋਂ ਸੁਖਜਿੰਦਰ ਰੰਧਾਵਾ ਦੀ ਇੰਟਰਵਿਊ ਕੀਤੀ ਜਾ ਰਹੀ ਸੀ ਤਾਂ, ਇਸ ਦੌਰਾਨ ਪੱਤਰਕਾਰ ਦੇ ਸਵਾਲਾਂ ਤੋਂ ਰੰਧਾਵਾ ਭੜਕ ਗਏ। ਪੱਤਰਕਾਰ ਨੂੰ ਜਿਥੇ ਰੰਧਾਵਾ ਨੇ ਲਾਈਵ ਇੰਟਰਵਿਊ ਜਵਾਬ ਦੇਣ ਦੀ ਬਿਜਾਏ ਬਦਸਲੂਕੀ ਕੀਤੀ, ਉਥੇ ਨਾਲ ਹੀ ਸੌਰੀ ਵੀ ਕਿਹਾ। ਰੰਧਾਵਾ ਨੂੰ ਪੱਤਰਕਾਰ ਸਵਾਲ ਪੁੱਛ ਰਿਹਾ ਸੀ ਕਿ, ਜਿਨ੍ਹਾਂ ਨੇ ਵੀ ਅੰਸਾਰੀ ਵਾਲੇ ਮਾਮਲੇ ਵਿੱਚ ਗੜਬੜੀ ਕੀਤੀ ਹੈ, ਉਨ੍ਹਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਵਾਲ ਤੋਂ ਭੜਕੇ ਰੰਧਾਵਾ ਨੇ ਕਿਹਾ ਕਿ, ਮੈਂ ਤੈਨੂੰ ਕਿੰਨੀ ਵਾਰ ਕਹਿ ਚੁੱਕਿਆ ਕਿ, ਕਾਰਵਾਈ ਹੋਣੀ ਚਾਹੀਦੀ, ਫਿਰ ਵੀ ਤੂੰ ਅਜਿਹੇ ਸਵਾਲ ਪੁੱਛ ਰਿਹਾ। ਆਖ਼ਰ ਤੇ ਸਵਾਲਾਂ ਦੇ ਜਵਾਬ ਜਦੋਂ ਰੰਧਾਵਾ ਨੂੰ ਨਾ ਆਏ ਤਾਂ, ਉਹਨੇ ਧੱਕੇ ਮਾਰ ਗੱਡੀ ਵਿਚੋਂ ਬਾਹਰ ਕੱਢ ਦਿੱਤਾ।