ਲੁਧਿਆਣਾ, 14 ਜੂਨ – ਬੀਤੇ ਦਿਨ ਲੁਧਿਆਣਾ ਵਿੱਚ ਏ ਟੀ ਐਮ ਦਾ ਸੰਚਾਲਨ ਕਰਨ ਵਾਲੀ ਸੀ ਐਮ ਐਸ ਕੰਪਨੀ ਵਿਚੋਂ ਕਰੋੜਾਂ ਦੀ ਲੁੱਟ ਕੀਤੇ ਜਾਣ ਦੇ ਮਾਮਲੇ ਨੂੰ 60 ਘੰਟਿਆਂ ਵਿੱਚ ਹਲ ਕਰਨ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਇਸ ਕੰਪਨੀ ਦੇ ਡਰਾਈਵਰ ਦੀ ਪ੍ਰੇਮਿਕਾ ਇਸ ਵਾਰਦਾਤ ਦੀ ਮਾਸਟਰ ਮਾਈੰਡ ਹੈ ਜਿਸ ਵਲੋਂ ਆਪਣੇ ਪ੍ਰੇਮੀ ਅਤੇ ਹੋਰਨਾਂ ਸਾਥੀਆਂ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲੀਸ ਨੇ ਇਸ ਵਾਰਦਾਤ ਵਿੱਚ ੪ਾਮਿਲ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਲੁੱਟ ਦੀ ਰਕਮ ਵਿੱਚੋਂ 5 ਕਰੋੜ ਰੁਪਏ ਵੀ ਬਰਾਮਦ ਕਰ ਲਏ ਗਏ ਹਨ, ਜਦੋਂਕਿ ਕਾਂਡ ਦੀ ਮੁੱਖ ਮੁਲ੭ਮ ਮਨਦੀਪ ਕੌਰ ਅਤੇ ਉਸ ਦੇ 4 ਸਾਥੀ ਅਜੇ ੮ਰਾਰ ਹਨ।
ਲੁਧਿਆਣਾ ਦੇ ਪੁਲੀਸ ਕਮਿ੪ਨਰ ਮਨਦੀਪ ਸਿੱਧੂ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਕੰਪਨੀ ਨੇ ਪਹਿਲਾਂ 7 ਕਰੋੜ ਦੀ ਲੁੱਟ ਦੀ ਗੱਲ ਕਹੀ ਸੀ ਅਤੇ ਬਾਅਦ ਵਿਚ ਇਸ ੯ 8.49 ਕਰੋੜ ਰੁਪਏ ਦੀ ਲੁੱਟ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਕੇਸ ਵਿੱਚ ਇੱਕ ਡਾਕੂ ਹਸੀਨਾ ਮਨਦੀਪ ਕੌਰ ਅਤੇ ਉਸ ਦੇ 9 ਮੈਂਬਰ ੪ਾਮਲ ਹਨ। ਮਨਦੀਪ ਕੌਰ ਡੇਹਲੋਂ ਦੀ ਰਹਿਣ ਵਾਲੀ ਹੈ ਅਤੇ ਬਰਨਾਲਾ ਵਿਚ ਵਿਆਹੀ ਹੈ। ਵਾਰਦਾਤ ਦੇ 2 ਮੁੱਖ ਸੂਤਰਧਾਰ ਮਨਦੀਪ ਕੌਰ ਅਤੇ ਮਨਜਿੰਦਰ ਮਨੀ ਹਨ ਜਦੋਂਕਿ ਮਨਦੀਪ ਕੌਰ ਦਾ ਪਤੀ ਵੀ ਇਸ ਕਾਂਡ ਵਿਚ ੪ਾਮਲ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਪੁਲੀਸ ਨੇ ਮੁੱਖ ਮੁਲ੭ਮ ਮਨਦੀਪ ਕੌਰ ਅਤੇ ਉਸ ਦੇ ਪਤੀ ਦੇ ੫ਿਲਾ੮ ਐਲ ਓ ਸੀ ਜਾਰੀ ਕਰ ਦਿੱਤਾ ਹੈ।
ਉਹਨਾਂ ਦੱਸਿਆ ਕਿ ਮਨੀ ਪਿਛਲੇ 4 ਸਾਲਾਂ ਤੋਂ ਇਸ ਕੰਪਨੀ ਕੰਮ ਕਰ ਰਿਹਾ ਸੀ। ਇਨ੍ਹਾਂ ਦੋਹਾਂ ਵਿਚਕਾਰ ਕਿਸੇ ਤਰ੍ਹਾਂ ਨਾਲ ਦੋਸਤੀ ਹੋ ਗਈ ਤਾਂ ਦੋਹਾਂ ਨੇ ਇਸ ਲੁੱਟ ਦੀ ਵਾਰਦਾਤ ਦਾ ਸਾਰਾ ਪਲਾਨ ਬਣਾਇਆ। ਲੁੱਟ ਲਈ ਮੁਲ੭ਮਾਂ ਨੇ 2 ਮਡਿਊਲ ਬਣਾਏ। ਇਸ ਦੇ ਮੁਤਾਬਕ ਮਨੀ ਬਾਈਕ ਤੇ, ਜਦੋਂ ਕਿ ਮਨਦੀਪ ਕੌਰ ਗੱਡੀ ਵਿਚ ਗਈ ਸੀ। ਪੁਲੀਸ ਕਮਿ੪ਨਰ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ੯ ਅੰਜਾਮ ਦੇਣ ਵਾਲੇ ਮੁਲ੭ਮਾਂ ਕੋਲ 3 ਬੈਗ ਸਨ। ਇਨ੍ਹਾਂ ਵਿਚੋਂ 2 ਬੈਗਾਂ ਵਿਚ 3੍ਰ3 ਕਰੋੜ ਅਤੇ ਤੀਜੇ ਬੈਗ ਵਿਚ 33 ਲੱਖ, 5 ਡੀ ਵੀ ਆਰ, ਪਲਾਸ, ਸੱਬਲਾਂ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੁਲੀਸ ਵੱਲੋਂ 5 ਮੈਂਬਰਾਂ ਦੀ ਟੀਮ ਬਣਾ ਦਿੱਤੀ ਗਈ ਹੈ ਅਤੇ ਜਲਦੀ ਹੀ ਬਾਕੀ ਕੈ੪ ਵੀ ਰਿਕਵਰ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਦੱਸੀ ਰਕਮ ਅਤੇ ਲੁਟੇਰਿਆਂ ਦੇ ਬਿਆਨਾਂ ਵਿਚ ੮ਰਕ ਹੈ। ਉਹਨਾਂ ਕਿਹਾ ਕਿ ਕੰਪਨੀ ਵੱਲੋਂ ਲੋੜੀਂਦੇ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ ਸਨ, ਜਿਸ ਕਾਰਨ ਇਹ ਵਾਰਦਾਤ ਵਾਪਰੀ। ਮਨੀ ੯ ਪਤਾ ਸੀ ਕਿ ਕੰਪਨੀ ਵਿਚ ਕਿਹੋ ਜਿਹਾ ਸਿਸਟਮ ਹੈ, ਇਸ ਲਈ ਉਹ ਬਿਨਾਂ ਹਥਿਆਰਾਂ ਦੇ ਸੱਬਲਾਂ, ਕੱਟਰ ਆਦਿ ਲੈ ਕੇ ਪਿਛਲੇ ਪਾਸਿਉਂ ਕੰਪਨੀ ਅੰਦਰ ਦਾਖਲ ਹੋਏ।
ਉਨ੍ਹਾਂ ਦੱਸਿਆ ਕਿ 11 ਕਰੋੜ, 70 ਹ੭ਾਰ ਰੁਪਏ ਦੀ ਰਕਮ ਬੈਂਕ ਮੈਨੇਜਰ ਨੇ ਉਨ੍ਹਾਂ ੯ ਲਿਖ ਕੇ ਦਿੱਤੀ ਸੀ, ਫਿਰ ਇਹ ਕਿਹਾ ਗਿਆ ਕਿ 4 ਕਰੋੜ, 45 ਲੱਖ ਰੁਪਿਆ ਕੰਪਨੀ ਵਿਚ ਪਿਆ ਹੈ ਅਤੇ ਇਸ ਮੁਤਾਬਕ ਲੁੱਟ ਸਿਰਫ 6 ਕਰੋੜ, 32 ਲੱਖ ਦੀ ਹੋਈ ਹੈ, ਜਦੋਂ ਕਿ ਕੰਪਨੀ ਨੇ ਇਹ ਰਕਮ 8 ਕਰੋੜ 49 ਲੱਖ ਦੱਸੀ ਹੈ।