ਚੰਡੀਗੜ੍ਹ, 14 ਜੂਨ -ਹਰਿਆਣਾ ਵਿਚ 9ਵੇਂ ਕੌਮਾਂਤਰੀ ਯੋਗ ਦਿਵਸ ਨੂੰ ਮਨਾਉਣ ਦੀ ਤਿਆਰੀ ਜੋਰਾਂ ‘ਤੇ ਹੈ। ਸਰਕਾਰੀ ਤੇ ਗੈਰ-ਸੰਗਠਨਾਂ ਵੰਲੋਂ 21 ਜੂਨ ਦੇ ਮਹਤੱਵ ਨੂੰ ਦੇਖਦੇ ਹੋਏ ਯੋਗ ਪ੍ਰੋਟੋਕਾਲ ਦੇ ਅਨੁਸਾਰ ਯੋਗਾਸਨ ਅਭਿਆਸ ਕੀਤੇ ਜਾ ਰਹੇ ਹਨ।
ਇਕ ਸਰਕਾਰੀ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਆਯੂਸ਼ ਮੁੱਖ ਦਫਤਰ, ਹਰਿਆਣਾ ਵੱਲੋਂ ਜਾਰੀ ਪ੍ਰੋਗ੍ਰਾਮ ਅਨੁਸਾਰ ਪਾਣੀਪਤ ਵਿਚ ਪ੍ਰਬੰਧਿਤ ਕੌਮਾਂਤਰੀ ਯੋਗ ਦਿਵਸ ਦੇ ਮੌਕੇ ‘ਤੇ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਅਤੇ ਪੰਚਕੂਲਾ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਮੁੱਖ ਮਹਿਮਾਨ ਹੋਣਗੇ।
ਇਸੀ ਤਰ੍ਹਾ, ਯੋਗ ਦਿਵਸ ‘ਤੇ ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ ਕੁਰੂਕਸ਼ੇਤਰ ਵਿਚ, ਵਿਧਾਨਸਭਾ ਡਿਪਟੀ ਸਪੀਕਰ ਰਣਬੀਰ ਗੰਗਵਾ ਭਿਵਾਨੀ ਵਿਚ, ਗ੍ਰਹਿ ਅਤੇ ਸਿਹਤ ਅਤੇ ਆਯੂਸ਼ ਮੰਤਰੀ ਅਨਿਲ ਵਿਜ ਅੰਬਾਲਾ ਵਿਚ, ਸਕੂਲ ਸਿਖਿਆ ਮੰਤਰੀ ਕੰਵਰ ਪਾਲ ਯਮੁਨਾਨਗਰ ਵਿਚ, ਮੂਲਚੰਦ ਸ਼ਰਮਾ ਪਲਵਲ ਵਿਚ, ਉਰਜਾ ਮੰਤਰੀ ਚੌਧਰੀ ਰਣਜੀਤ ਸਿੰਘ ਫਤਿਹਾਬਾਦ ਵਿਚ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ ਸੋਨੀਪਤ ਵਿਚ, ਸਹਿਕਾਰਤਾ ਮੰਤਰੀ ਡਾ. ਬਨਵਾਰੀ ਲਾਲ ਨਾਰਨੌਲ (ਮਹੇਂਦਰਗੜ੍ਹ) ਵਿਚ, ਸ਼ਹਿਰੀ ਸਥਾਨਕ ਸਰਕਾਰ ਮੰਤਰੀ ਡਾ. ਕਮਲ ਗੁਪਤਾ ਰੋਹਤਕ ਵਿਚ, ਵਿਕਾਸ ਅਤੇ ਪੰਚਾਇਤ ਮੰਤਰੀ ਦੇਵੇਂਦਰ ਸਿੰਘ ਬਬਲੀ ਹਿਸਾਰ ਵਿਚ, ਫੌਜੀ ਅਤੇ ਨੀਮ ਫੌਜੀ ਭਲਾਈ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ ਝੱਜਰ ਵਿਚ, ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਕਮਲੇਸ਼ ਢਾਂਡਾ ਜੀਂਦ ਵਿਚ ਤੇ ਕਿਰਤ ਅਤੇ ਰੁਜਗਾਰ ਰਾਜ ਮੰਤਰੀ ਅਨੁਪ ਧਾਨਕ ਕੈਥਲ ਵਿਚ ਮੁੱਖ ਮਹਿਮਾਨ ਵਜੋ ਪ੍ਰੋਗ੍ਰਾਮ ਵਿਚ ਸ਼ਿਰਕਤ ਕਰਣਗੇ।
ਬੁਲਾਰੇ ਨੇ ਦਸਿਆ ਕਿ ਕੇਂਦਰੀ ਸਾਂਖਿਅਕੀ ਅਤੇ ਪ੍ਰੋਗ੍ਰਾਮ ਲਾਗੂ ਕਰਨ ਤੇ ਯੋਜਨਾ ਰਾਜ ਮੰਤਰੀ ਰਾਓ ਇੰਦਰਜੀਤ ਸਿਘੰ ਰਿਵਾੜੀ, ਭਾਰਤੀ ਉਦਯੋਗ, ਪਬਲਿਕ ਇੰਟਰਪ੍ਰਾਈਜਿਜ ਤੇ ਉਰਜਾ ਰਾਜ ਮੰਤਰੀ ਕੰਵਰ ਪਾਲ ਗੁਰਜਰ ਫਰੀਦਾਬਾਦ ਵਿਚ ਯੋਗ ਦਿਵਸ ‘ਤੇ ਮੁੱਖ ਮਹਿਮਾਨ ਹੋਣਗੇ। ਇਸੀ ਤਰ੍ਹਾ, ਸਾਂਸਦ ਧਰਮਬੀਰ ਸਿੰਘ ਗੁਰੂਗ੍ਰਾਮ ਵਿਚ, ਸਾਂਸਦ ਸੰਜੈ ਭਾਟਿਆ ਕਰਨਾਲ ਵਿਚ, ਡਾ. ਅਰਵਿੰਦ ਸ਼ਰਮਾ ਚਰਖੀ ਦਾਦਰੀ ਵਿਚ, ਸਾਂਸਦ ਸ੍ਰੀਮਤੀ ਸੁਨੀਤਾ ਦੁਗੱਲ ਸਿਰਸਾ ਵਿਚ ਤੇ ਰਾਜ ਸਭਾ ਸਾਂਸਦ ਕ੍ਰਿਸ਼ਣ ਲਾਲ ਪੰਵਾਰ ਨੁੰਹ ਵਿਚ ਮੁੱਖ ਮਹਿਮਾਨ ਹੋਣਗੇ।
ਬੁਲਾਰੇ ਨੇ ਦਸਿਆ ਕਿ ਜੋ ਮੰਤਰੀ ਤੇ ਸਾਂਸਦ ਯੋਗ ਦਿਵਸ ‘ਤੇ ਵਿਸ਼ੇਸ਼ ਮਹਿਮਾਨ ਵਜੋ ਮੌਜੂਦ ਰਹਿਣਗੇ ਉਨ੍ਹਾਂ ਵਿਚ ਸਾਂਸਦ ਨਾਇਬ ਸਿੰਘ ਸੈਨੀ ਯਮੁਨਾਨਗਰ ਵਿਚ, ਸਾਂਸਦ ਬ੍ਰਿਜੇਂਦਰ ਸਿੰਘ ਫਤਿਹਾਬਾਦ ਵਿਚ, ਸਾਂਸਦ ਰਮੇਸ਼ ਚੰਦਰ ਕੌਸ਼ਿਕ ਰੋਹਤਕ ਵਿਚ, ਜਦੋਂ ਕਿ ਰਾਜ ਸਭਾ ਸਾਂਸਦ ਲੇਫਟੀਨੈਂਟ ਜਨਰਲ (ਸੇਵਾਮੁਕਤ) ਡੀ ਪੀ ਵੱਤਸ ਭਿਵਾਨੀ ਵਿਚ, ਰਾਮਚੰਦਰ ਜਾਂਗੜਾ ਜੀਂਦ ਵਿਚ, ਕਾਰਤਿਕੇਯ ਸ਼ਰਮਾ ਸੋਨੀਪਤ ਵਿਚ ਅਤੇ ਪ੍ਰਿੰਟਿੰਗ ਐਂਡ ਸਟੇਸ਼ਨਰੀ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਪੰਚਕੂਲਾ ਵਿਚ ਵਿਸ਼ੇਸ਼ ਮਹਿਮਾਨ ਵਜੋ ਮੌਜੂਦ ਹੋਣਾ ਸ਼ਾਮਿਲ ਹੈ।