ਭੋਪਾਲ, 23 ਜੂਨ- ਭਾਜਪਾ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਦੀ ਸਿਹਤ ਅੱਜ ਅਚਾਨਕ ਵਿਗੜ ਗਈ ਅਤੇ ਉਹ ਬੇਹੋਸ਼ ਉਹ ਕੇ ਡਿੱਗ ਗਈ| ਉਹ ਭੋਪਾਲ ਸਥਿਤ ਦਫਤਰ ਵਿੱਚ ਡਾਟਕਰ ਸ਼ਯਾਮਾ ਪ੍ਰਸਾਦ ਮੁਖਰਜੀ ਦੀ ਬਰਸੀ ਤੇ ਪ੍ਰਦਰਸ਼ਨੀ ਦੇ ਉਦਘਾਟਨ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਪਹੁੰਚੀ ਸੀ| ਫਿਲਹਾਲ ਉਨ੍ਹਾਂ ਨੂੰ ਘਰ ਲਿਜਾਇਆ ਗਿਆ ਹੈ| ਦੱਸਿਆ ਜਾ ਰਿਹਾ ਹੈ ਕਿ ਤਾਲਾਬੰਦੀ ਦੀ ਸ਼ੁਰੂਆਤ ਤੋਂ ਹੀ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਦਾ ਦਿੱਲੀ ਵਿੱਚ ਇਲਾਜ ਚੱਲ ਰਿਹਾ ਸੀ| ਅਨਲੌਕ ਦੀ ਸ਼ੁਰੂਆਤ ਤੋਂ ਬਾਅਦ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਭੋਪਾਲ ਆ ਗਈ ਸੀ ਅਤੇ ਅੱਜ ਉਹ ਭਾਜਪਾ ਦਫਤਰ ਵਿੱਚ ਇਕ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਪਹੁੰਚੀ ਸੀ|
ਪ੍ਰੋਗਰਾਮ ਵਿੱਚ ਪਹੁੰਚਣ ਦੇ ਥੋੜ੍ਹੀ ਦੇਰ ਬਾਅਦ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਠਾਕੁਰ ਦੀ ਸਿਹਤ ਵਿਗੜਨ ਲੱਗੀ ਅਤੇ ਉਨ੍ਹਾਂ ਨੂੰ ਚੱਕਰ ਆਉਣ ਲੱਗੇ| ਕੋਲ ਮੌਜੂਦ ਸਕਿਓਰਿਟੀ ਗਾਰਡ ਨੂੰ ਉਨ੍ਹਾਂ ਨੇ ਆਪਣੀ ਤਕਲੀਫ ਬਾਰੇ ਦੱਸਿਆ| ਇਸ ਤੋਂ ਬਾਅਦ ਜਲਦ ਹੀ ਉਨ੍ਹਾਂ ਨੂੰ ਕੁਰਸੀ ਤੇ ਬਿਠਾਇਆ ਗਿਆ ਅਤੇ ਪਾਣੀ ਪਿਲਾਇਆ ਗਿਆ| ਫਿਲਹਾਲ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਨੂੰ ਉਨ੍ਹਾਂ ਦੇ ਘਰ ਲਿਜਾਇਆ ਗਿਆ ਹੈ, ਜਿੱਥੇ ਇਕ ਮੈਡੀਕਲ ਟੀਮ ਵੀ ਪਹੁੰਚ ਗਈ ਹੈ| ਮੈਡੀਕਲ ਟੀਮ ਨੇ ਉਨ੍ਹਾਂ ਦੀ ਜਾਂਚ ਕੀਤੀ| ਸਾਧਵੀ ਪ੍ਰਗਿਆ ਦੀਆਂ ਅੱਖਾਂ ਦਾ ਇਲਾਜ ਚੱਲ ਰਿਹਾ ਹੈ| ਇਸ ਕਾਰਨ ਉਨ੍ਹਾਂ ਨੂੰ ਹਾਈਡੋਜ਼ ਦਵਾਈਆਂ ਖਾਣੀਆਂ ਪੈ ਰਹੀਆਂ ਹਨ| ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਉਨ੍ਹਾਂ ਦੀ ਸਿਹਤ ਖਰਾਬ ਹੋਈ ਹੋਵੇਗੀ