ਚੰਡੀਗੜ੍ਹ, 13 ਜੂਨ -ਅੱਜ ਦੁਪਹਿਰ ਵੇਲੇ ਪੂਰਬੀ ਕਸ਼ਮੀਰ ਖੇਤਰ ਵਿੱਚ 5.4 ਦੀ ਸ਼ਿੱਦਤ ਨਾਲ ਆਏ ਭੂਚਾਲ ਕਾਰਨ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਸਮੇਤ ਉੱਤਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।
ਭੂਚਾਲ ਵਿਗਿਆਨੀਆਂ ਨੇ ਦੱਸਿਆ ਕਿ ਝਟਕੇ (ਜੋ ਕੁਝ ਸੈਕਿੰਡਾਂ ਤੱਕ ਚੱਲੇ) ਬਾਅਦ ਦੁਪਹਿਰ 1.35 ਵਜੇ ਦੇ ਕਰੀਬ ਮਹਿਸੂਸ ਹੋਏ। ਭੂਚਾਲ ਦਾ ਕੇਂਦਰ ਕਸ਼ਮੀਰ ਦਾ ਡੋਡਾ ਜ਼ਿਲ੍ਹਾ ਸੀ। ਇਸ ਕਾਰਨ ਉਥੇ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਣ ਤੇ ਕੁੱਝ ਇਕ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖਬਰ ਹੈ।