ਔਕਲੈਂਡ, 19 ਜੂਨ 2020 – ਦਾ ਯੂਨੀਵਰਸਿਟੀ ਆਫ ਦਾ ਸਾਊਥ ਪੈਸੇਫਿਕ (ਯੂ. ਐਸ. ਪੀ.) ਸੁਵਾ (ਫਿਜ਼ੀ) ਦੇ ਵਾਈਸ ਚਾਂਸਲਰ ਪਾਲ ਸਿੰਘ ਆਹਲੂਵਾਲੀਆ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ। ਯੂ. ਐਸ. ਪੀ. ਕੌਂਸਲ ਨੇ ਅੱਜ ਉਨ੍ਹਾਂ ਦੀ ਮੁਅਤਲੀ ਨੂੰ ਹਟਾ ਲਿਆ ਹੈ। ਅੱਜ ਇਸ ਸਬੰਧੀ ਪੂਰਾ ਦਿਨ ਮੀਟਿੰਗ ਚੱਲੀ ਅਤੇ ਇਹ ਫੈਸਲਾ ਲਿਆ ਗਿਆ। ਉਨ੍ਹਾਂ ਦੀ ਮੁਅਤਲੀ ਨੂੰ ਲੈ ਕੇ ਇਕ ਹਫਤੇ ਤੋਂ ਵਿਰੋਧ ਅਤੇ ਬਹਿਸ ਚੱਲ ਰਹੀ ਸੀ ਜੋ ਕਿ ਅੱਜ ਮੁੱਕ ਗਈ। ਵਰਨਣਯੋਗ ਹੈ ਕਿ ਜੂਨ ਮਹੀਨੇ ਪਾਲ ਸਿੰਘ ਆਹਲੂਵਾਲੀਆ ਨੂੰ ਮਿਸਕੰਡਕਟ ਦੇ ਦੋਸ਼ਾਂ ਅਧੀਨ ਮੁਅਤਲ ਕਰ ਕੀਤਾ ਗਿਆ ਸੀ।















