ਨਵੀਂ ਦਿੱਲੀ, 19 ਜੂਨ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਤੇ ਹਿੰਸਕ ਸੰਘਰਸ਼ ਤੋਂ ਬਾਅਦ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਵਧ ਗਿਆ ਹੈ| ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਕਾਇਮ ਰੱਖਣ ਅਤੇ ਮਤਭੇਦਾਂ ਨੂੰ ਗੱਲਬਾਤ ਦੇ ਮਾਧਿਅਮ ਨਾਲ ਸੁਲਝਾਉਣ ਦੀਆਂ ਕੋਸ਼ਿਸ਼ਾਂ ਦਾ ਅਸਰ ਹੁਣ ਦਿੱਸਦਾ ਹੋਇਆ ਦਿਖਾਈ ਦੇ ਰਿਹਾ ਹੈ| ਚੀਨ ਨੇ ਹੁਣ 10 ਭਾਰਤੀ ਜਵਾਨਾਂ ਨੂੰ ਰਿਹਾਅ ਕਰ ਦਿੱਤਾ ਹੈ, ਜਿਨ੍ਹਾਂ ਨੂੰ ਹਿੰਸਕ ਝੜਪ ਦੌਰਾਨ ਫੜ ਲਿਆ ਗਿਆ ਸੀ| ਚੀਨ ਨੇ 2 ਅਧਿਕਾਰੀਆਂ ਸਮੇਤ 10 ਫੌਜੀਆਂ ਨੂੰ ਤਿੰਨ ਦਿਨ ਦੀ ਗੱਲਬਾਤ ਤੋਂ ਬਾਅਦ ਰਿਹਾਅ ਕਰਵਾ ਲਿਆ ਗਿਆ ਹੈ| ਹਾਲਾਂਕਿ ਫੌਜ ਵਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ|
ਇਸ ਤੋਂ ਪਹਿਲਾਂ ਜੁਲਾਈ 1962 ਵਿੱਚ ਚੀਨੀ ਫੌਜ ਨੇ ਭਾਰਤੀ ਫੌਜੀਆਂ ਨੂੰ ਬੰਦੀ ਬਣਾਇਆ ਸੀ| ਗਲਵਾਨ ਘਾਟੀ ਵਿੱਚ ਯੁੱਧ ਦੌਰਾਨ ਕਰੀਬ 30 ਭਾਰਤੀ ਜਵਾਨ ਸ਼ਹੀਦ ਹੋਏ ਸਨ ਅਤੇ ਦਰਜਨਾਂ ਜਵਾਨਾਂ ਨੂੰ ਚੀਨੀ ਫੌਜ ਨੇ ਫੜ ਲਿਆ ਸੀ, ਜਿਨ੍ਹਾਂ ਨੂੰ ਬਾਅਦ ਵਿੱਚ ਰਿਹਾਅ ਕਰਵਾਇਆ ਗਿਆ ਸੀ| ਜਿਕਰਯੋਗ ਹੈ ਕਿ 15 ਜੂਨ ਦੀ ਰਾਤ ਨੂੰ ਭਾਰਤੀ ਫੌਜ ਦਾ ਇਕ ਦਲ ਗਲਵਾਨ ਘਾਟੀ ਦੇ ਪੈਟਰੋਲਿੰਗ ਪੁਆਇੰਟ 14 ਤੇ ਚੀਨੀ ਫੌਜ ਨਾਲ ਗੱਲ ਕਰਨ ਗਿਆ ਸੀ|
ਇਸ ਦੌਰਾਨ ਚੀਨੀ ਫੌਜੀਆਂ ਦੇ ਦਲ ਤੇ ਹਮਲਾ ਕਰ ਦਿੱਤਾ| ਇਸ ਖੂਨੀ ਝੜਪ ਵਿੱਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ, ਜਦੋਂ ਕਿ ਚੀਨ ਨੂੰ ਵੀ ਭਾਰੀ ਨੁਕਸਾਨ ਹੋਇਆ ਸੀ|