ਚੰਡੀਗੜ੍ਹ, 28 ਮਈ ( ) – ਹਰਿਆਦਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਨਵੀਂ ਸੰਸਦ ਵਜੋ ਅੱਜ ਦੇਸ਼ ਨੂੰ ਇਕ ਨਵੀਂ ਸੌਗਾਤ ਮਿਲੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਵੈਦਿਕ ਵਿਧੀ ਵਿਧਾਨ ਨਾਲ ਸੰਸਦ ਭਵਨ ਦਾ ਉਦਘਾਟਨ ਕਰ ਦੇਸ਼ਵਾਸੀਆਂ ਦਾ ਮਾਣ ਵਧਾਇਆ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਸੰਸਦ ਭਵਨ ਦੇ ਨਿਰਮਾਣ ਵਿਚ ਮਜਦੂਰਾਂ ਦੇ ਯੋਗਦਾਨ ਨੂੰ ਮਹਤੱਵ ਦਿੰਦੇ ਹੋਏ ਮਜਦੂਰਾਂ ਨੁੰ ਸਨਮਾਨਿਤ ਵੀ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸੀ ਮਾਰਗਦਰਸ਼ਨ ‘ਤੇ ਚਲਦੇ ਹੋਏ ਹਰਿਆਣਾ ਸਰਕਾਰ ਵੀ ਮਜਦੂਰਾਂ ਨੂੰ ਪੂਰਾ ਸਨਮਾਨ ਦੇ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹਰ ਨਿਰਮਾਣ ਵਿਚ ਮਜਦੂਰਾਂ ਦਾ ਅਹਿਮ ਯੋਗਦਾਨ ਹੈ ਅਤੇ ਮਜਦੂਰਾਂ ਦੇ ਜੋਰ ‘ਤੇ ਹੀ ਅੱਜ ਦੇਸ਼ ਆਤਮਨਿਰਭਰ ਬਣ ਰਿਹਾ ਹੈ। ਇਸੀ ਦਿਸ਼ਾ ਵਿਚ ਇਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਮੁੱਖ ਮੰਤਰੀ ਨੇ ਅੱਜ ਹਰਿਆਣਾ ਕਿਰਤ ਭਲਾਈ ਬੋਰਡ ਵੱਲੋਂ ਮਜਦੂਰਾਂ ਦੇ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਨੁੰ ਰਕਮ ਨੂੰ ਵਧਾਉਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਲਾਸ 9ਵੀਂ ਤੇ 10ਵੀਂ ਤਕ ਮਿਲਣ ਵਾਲੀ 7 ਹਜਾਰ ਦੀ ਰਕਮ, ਕਲਾਸ 11ਵੀਂ ਤੋਂ 12ਵੀਂ ਤਕ 7750 ਰੁਪਏ ਅਤੇ ਉੱਚੇਰੀ ਸਿਖਿਆ ਲਈ 8500 ਰੁਪਏ ਦੀ ਰਕਮ ਨੂੰ ਵਧਾ ਕੇ ਤਿੰਨਾਂ ਸ਼੍ਰੇਣੀਆਂ ਵਿਚ ਵਧਾ ਕੇ 10, 000 ਰੁਪਏ ਕਰ ਦਿੱਤਾ ਹੈ।
ਮੁੱਖ ਮੰਤਰੀ ਅੱਜ ਨਵੀਂ ਦਿੱਲੀ ਤੋਂ ਆਡਿਓ ਕਾਨਫ੍ਰੈਸਿੰਗ ਰਾਹੀਂ ਹਰਿਆਣਾ ਭਵਨ ਅਤੇ ਹੋਰ ਉਸਾਰੀ ਕੰਮਗਾਰ ਭਲਾਈ ਬੋਰਡ ਵਿਚ ਰਜਿਸਟਰਡ ਮਜਦੂਰਾਂ ਤੇ ਉਨ੍ਹਾਂ ਦੇ ਬੱਚਿਆਂ ਨਾਲ ਸਿੱਧਾ ਸੰਵਾਦ ਕਰ ਰਹੇ ਸਨ।
ਮਜਦੂਰਾਂ ਨੇ ਮੁੱਖ ਮੰਤਰੀ ਦਾ ਪ੍ਰਗਟਾਇਆ ਧੰਨਵਾਦ , ਕਿਹਾ- ਸਾਡੇ ਬੱਚਿਆਂ ਨੁੰ ਸਿਖਿਆ ਦੇ ਕੇ ਜੀਵਨ ਵਿਚ ਨਵੀਂ ਉਚਾਈਆਂ ਤਕ ਪਹੁੰਚਾਉਣ ਦਾ ਸਪਨਾ ਪੂਰਾ ਕਰਨ ਵਿਚ ਮੁੱਖ ਮੰਤਰੀ ਬਣ ਰਹੇ ਸਹਾਰਾ
ਸੰਵਾਦ ਦੌਰਾਨ ਮਜਦੂਰਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਉਂਦੇ ਹੋਏ ਕਿਹਾ ਕਿ ਹਰਿਆਣਾ ਸਰਕਾਰ ਨੇ ਉਨ੍ਹਾਂ ਦੇ ਲਈ ਜਿਨ੍ਹੀ ਵੀ ਯੋਜਨਾਵਾਂ ਚਲਾਈਆਂ ਹਨ, ਉਸ ਤੋਂ ਉਹਨ੍ਹਾਂ ਨੁੰ ਬਹੁਤ ਲਾਭ ਮਿਲ ਰਿਹਾ ਹੈ। ਜਿਆਦਾਤਰ ਮਜਦੂਰਾਂ ਨੇ ਉਨ੍ਹਾਂ ਦੇ ਬੱਚਿਆਂ ਨੂੰ ਸਿਖਿਆ ਪ੍ਰਦਾਨ ਕਰਨ ਲਈ ਚਲਾਈ ਜਾ ਰਹੀ ਯੋਜਨਾਵਾਂ ਲਈ ਵਿਸ਼ੇਸ਼ ਰੂਪ ਨਾਲ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਉਹ ਖੁਦ ਮਜਦੂਰ ਹਨ, ਪਰ ਅਸੀਂ ਆਪਣੇ ਬੱਚਿਆਂ ਨੂੰ ਸਿਖਿਆ ਦੇ ਕੇ ਜੀਵਨ ਵਿਚ ਨਵੀਂ ਉਚਾਈਆਂ ਤਕ ਪਹੁੰਚਾਉਣ ਦਾ ਸਪਨਾ ਰੱਖਦੇ ਹਨ। ਇਸ ਸਪਨੇ ਨੂੰ ਪੂਰਾ ਕਰਨ ਵਿਚ ਮੁੱਖ ਮੰਤਰੀ ਮਨੋਹਰ ਲਾਲ ਉਨ੍ਹਾਂ ਦਾ ਸਹਾਰਾ ਬਣੇ ਹਨ। ਇਸ ਦੇ ਲਈ ਬਹੁਤ ਬਹੁਤ ਧੰਨਵਾਦ।
ਮੁੱਖ ਮੰਤਰੀ ਨੇ ਨਿਮੋਠ ਪਿੰਡ ਦੀ ਭਾਵਨਾ ਨੂੰ ਦਿੱਤੀ ਸੌਗਾਤ, ਪਿੰਡ ਵਿਚ ਲਾਇਬ੍ਰੇਰੀ ਖੋਲਣ ਨੂੰ ਦਿੱਤੀ ਮੰਜੂਰੀ
ਸੰਵਾਦ ਦੌਰਾਨ ਰਿਵਾੜੀ ਜਿਲ੍ਹੇ ਦੇ ਨਿਮੋਠ ਪਿੰਡ ਦੀ ਭਾਵਨਾ ਦੇ ਸਿਖਿਆ ਦੇ ਪ੍ਰਦਾਨ ਕੀਤੀ ਜਾ ਰਹੀ ਵਿੱਤੀ ਸਹਾਇਤਾ ਲਈ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ ਅਤੇ ਪਿੰਡ ਵਿਚ ਇਕ ਲਾਇਬ੍ਰੇਰੀ ਬਨਾਉਣ ਦੀ ਅਪੀਲ ਕੀਤੀ। ਇਸ ‘ਤੇ ਮੁੱਖ ਮੰਤਰੀ ਨੇ ਤੁਰੰਤ ਹੀ ਨਿਮੋਠ ਪਿੰਡ ਦੇ ਲਈ ਲਾਇਬ੍ਰੇਰੀ ਬਨਾਉਣ ਦੀ ਮੰਜੂਰੀ ਪ੍ਰਦਾਨ ਕੀਤੀ।
ਇਸ ਤਰ੍ਹਾ, ਪਲਵਲ ਜਿਲ੍ਹਾ ਤੋਂ ਜੁੜੇ ਆਕਾਸ਼ ਦੇ ਪਿਤਾ ਨੇ ਵੀ ਮੁੱਖ ਮੰਤਰੀ ਤੋਂ ਲਾਇਬ੍ਰੇਰੀ ਬਨਾਉਣ ਦੀ ਅਪੀਲ ਕੀਤੀ। ਇਸ ਦੇ ਲਈ ਵੀ ਮੁੱਖ ਮੰਤਰੀ ਨੇ ਤੁਰੰਤ ਮੰਜੂਰੀ ਪ੍ਰਦਾਨ ਕਰ ਦਿੱਤੀ ਅਤੇ ਪਲਵਲ ਦੇ ਔਰੰਗਾਬਾਦ ਪਿੰਡ ਵਿਚ ਆਰਿਆ ਸਮਾਜ ਮੰਦਿਰ ਵਿਚ ਲਾਇਬ੍ਰੇਰੀ ਖੋਲੀ ਜਾਵੇਗੀ।
ਹਰਿਆਣਾ ਸਰਕਾਰ ਕਿਰਤ ਸ਼ਕਤੀ ਦੇ ਭਲਾਈ, ਉਥਾਨ ਅਤੇ ਖੁਸ਼ਹਾਲੀ ਦੇ ਲਏ ਪ੍ਰਤੀਬੱਧ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਿਸੇ ਵੀ ਦੇਸ਼ ਦੇ ਆਰਥਕ ਵਿਕਾਸ ਵਿਚ ਕਿਰਤ ਦੀ ਮਹਤੱਵਪੂਰਣ ਭੁਮਿਕਾ ਰਹਿੰਦੀ ਹੈ। ਭੂਮੀ, ਪੂੰਜੀ, ਉਦਮਤਾ ਅਤੇ ਕਿਰਤ ਅਜਿਹੇ 4 ਆਧਾਰ ਥੰਮ ਹਨ, ਜਿਨ੍ਹਾਂ ‘ਤੇ ਹਰ ਦੇਸ਼ ਦੀ ਅਰਥਵਿਵਸਥਾ ਦਾ ਨਿਰਮਾਣ ਹੁੰਦਾ ਹੈ। ਇੰਨ੍ਹਾਂ ਵਿੱਚੋਂ ਚੌਥਾ ਥੰਮ ਕਿਰਤ ਸੱਭ ਤੋਂ ਮਹਤੱਵਪੂਰਣ ਹੈ। ਸਾਡਾ ਸਭਿਆਚਾਰ ਵਿਚ ਤਾ ਮਜਦੂਰਾਂ ਦੇ ਪ੍ਰਤੀ ਸਦਾ ਤੋਂ ਹੀ ਆਦਰ ਦਾ ਭਾਵ ਰਿਹਾ ਹੈ। ਇਸ ਲਈ ਮਜਦੂਰਾਂ ਨੂੰ ਮਹਾਨ ਸ਼ਿਲਪੀ ਵਿਸ਼ਵਕਰਮਾ ਦੀ ਸੰਗਿਆ ਦਿੱਤੀ ਗਈ ਹੈ।
ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਕਾਸ ਦੇ ਮਾਮਲਿਆਂ ਵਿਚ ਨਵੀਂ ਬੁਲੰਦੀਆਂ ਛੋਹ ਰਿਹਾ ਹੈ। ਇਸ ਦਾ ਕ੍ਰੇਡਿਟ ਵੀ ਸੂਬੇ ਦੇ ਮਹਤੱਵਪੂਰਣ ਮਜਦੂਰਾਂ ਨੂੰ ਜਾਂਦਾ ਹੈ। ਇੰਨ੍ਹਾਂ ਦੇ ਜੋਰ ‘ਤੇ ਹੀ ਹਰਿਆਣਾ ਦੇਸ਼ ਵਿਚ ਸੱਭ ਤੋਂ ਤੇਜੀ ਨਾਲ ਪ੍ਰਗਤੀ ਕਰਨ ਵਾਲਾ ਸੂਬਾ ਬਣ ਗਿਆ ਹੈ। ਸੂਬਾ ਸਰਕਾਰ ਕਿਰਤ ਸ਼ਕਤੀ ਦੀ ਭਲਾਈ, ਉਥਾਨ ਅਤੇ ਖੁਸ਼ਹਾਲੀ ਦੇ ਲਈ ਪ੍ਰਤੀਬੱਧ ਹੈ। ਸੂਬਾ ਸਰਕਾਰ ਨੇ ਮਜਦੂਰਾਂ ਦੀ ਭਲਾਈ ਤੇ ਉਥਾਨ ਦੇ ਲਈ ਵੱਖ-ਵੱਖ ਯੋਜਨਾਵਾਂ ਬਣਾਈ ਹੈ।
ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨ-ਧਨ ਯੋਜਨਾ ਤਹਿਤ ਅਸੰਗਠਤ ਮਜਦੂਰਾਂ ਦਾ ਰਜਿਸਟ੍ਰੇਸ਼ਣ ਕਜਨ ਵਿਚ ਹਰਿਆਣਾ ਦੇਸ਼ ਵਿਚ ਪਹਿਲੇ ਸਥਾਨ ‘ਤੇ
ਮੁੰਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਧਿਆਨ ਸਿਰਫ ਸੰਗਠਤ ਖੇਤਰ ‘ਤੇ ਹੀ ਨਹੀਂ, ਸਗੋ ਅਸੰਗਠਤ ਖੇਤਰ ‘ਤੇ ਵੀ ਹੈ। ਹਰਿਆਣਾ ਵਿਚ ਅੱਜ ਲਗਭਗ 23 ਫੀਸਦੀ ਕਾਮਿਆਂ ਸੰਗਠਤ ਖੇਤਰ ਵਿਚ ਅਤੇ 75 ਫੀਸਦੀ ਕਾਮਿਆ ਅਸੰਗਠਿਤ ਖੇਤਰ ਵਿਚ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਕਿਰਤ ਯੋਗੀ ਮਾਨ-ਧਨ ਯੋਜਨਾ ਤਹਿਤ ਅਸੰਗਠਿਤ ਕਾਮਿਆਂ ਦਾ ਰਜਿਸਟ੍ਰੇਸ਼ਣ ਕਰਨ ਵਿਚ ਹਰਿਆਣਾ ਦੇਸ਼ ਵਿਚ ਪਹਿਲਾ ਸਥਾਨ ‘ਤੇ ਹੈ। ਹੁਣ ਤਕ ਇਸ ਯੋਜਨਾ ਤਹਿਤ 8 ਲੱਖ 19 ਹਜਾਰ 564 ਲਾਭਕਾਰਾਂ ਦਾ ਰਜਿਸਟ੍ਰੇਸ਼ਣ ਕੀਤਾ ਜਾ ਚੁੱਕਾ ਹੈ।
ਮਜਦੂਰਾਂ ਦੇ ਬੱਚਿਆਂ ਨੂੰ ਸਿਖਿਆ ਦੇ ਲਈ ਸਕਾਲਰਸ਼ਿਪਾਂ ਤੇ ਵਿੱਤੀ ਸਹਾਇਤਾ ਦੇ ਰਹੀ ਸੂਬਾ ਸਰਕਾਰ
;ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਉੱਥੇ ਹੀ ਸਮਾਜ ਤੇ ਵਰਗ ਪਗ੍ਰਤੀ ਕਰੇਗਾ, ਜਿਸ ਦੇ ਬੱਚੇ ਸਿਖਿਅਤ ਹੋਣਗੇ। ਇਸ ਲਈ ਸਾਡੀ ਸੋਚ ਹੈ ਕਿ ਆਰਥਕ ਤੰਗੀ ਦੇ ਕਾਰਨ ਕਿਸੀ ਵੀ ਪਰਿਵਾਰ ਦਾ ਬੱਚਾ ਸਿਖਿਆ ਤੋਂ ਵਾਂਝਾ ਨਾ ਰਹੇ। ਇਸ ਲਈ ਸੂਬਾ ਸਰਕਾਰ ਮਜਦੂਰਾਂ ਨੂੰ ਸਿਖਿਆ ਲਈ ਕਈ ਤਰ੍ਹਾ ਦੀ ਸਕਾਲਰਸ਼ਿਪਾਂ ਤੇ ਵਿੱਤੀ ਸਹਾਇਤਾ ਦੇ ਰਹੀ ਹੈ। ਮਜਦੂਰਾਂ ਦੇ ਬੱਚਿਆਂ ਦੀ ਸਿਖਿਆ ਲਈ ਪਹਿਲੀ ਕਲਾਸ ਤੋਂ ਪੋਸਟ ਗਰੈਜੂਏਸ਼ਨ ਤਕ 20 ਹਜਾਰ ਰੁਪਏ ਸਾਲਾਨਾ ਤਕ ਦੀ ਆਰਥਕ ਸਹਾਇਤਾ ਦਿੱਤੀ ਜਾ ਰਹੀ ਹੈ। ਤਕਨੀਕੀ ਤੇ ਕਾਰੋਬਾਰੀ ਸੰਸਥਾਨਾਂ ਵਿਚ ਪੜ ਰਹੇ ਬੱਚਿਆਂ ਦੇ ਸਕਾਲਰਸ਼ਿਪ ਦਾ 1 ਲੱਖ 20 ਹਜਾਰ ਰੁਪਏ ਸਾਲਾਨਾ ਤਕ ਦਾ ਖਰਚ ਵੀ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਂਦਾ ਹੈ।
ਬੋਰਡ ਕਲਾਸਾਂ ਵਿਚ ਮੇਧਾਵੀ ਬੱਚਿਆਂ ਨੂੰ 21 ਹਜਾਰ ਤੋਂ 51 ਹਜਾਰ ਰੁਪਏ ਤਕ ਦਿੱਤੀ ਜਾਂਦੀ ਹੈ ਪ੍ਰੋਤਸਾਹਨ ਰਕਮ
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਭਵਨ ਅਤੇ ਹੋਰ ਉਸਾਰੀ ਕੰਮਗਾਰ ਭਲਾਈ ਬੋਰਡ ਵਿਚ ਰਜਿਸਟਰਡ ਮਜਦੂਰਾਂ ਨੂੰ ਉਨ੍ਹਾਂ ਦੇ ਮੇਧਾਵੀ ਬੱਚਿਆਂ ਦੇ ਲਈ ਬੋਰਡ ਦੀ 10ਵੀਂ ਕਲਾਸ ਅਤੇ 12ਵੀਂ ਕਲਾਸ ਵਿਚ ਵਿਦਿਅਕ ਐਕਸੀਲੈਂਸੀ ਆਧਾਰ ‘ਤੇ 21 ਹਜਾਰ ਤੋਂ 51 ਹਜਾਰ ਰੁਪਏ ਤਕ ਦੀ ਪ੍ਰੋਤਸਾਹਨ ਰਕਮ ਪ੍ਰਦਾਨ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, ਹਰਿਆਣਾ ਕਿਰਤ ਭਲਾਈ ਬੋਰਡ ਵੱਲੋਂ ਕਾਰੋਬਾਰੀ ਕੋਰਸਾਂ ਵਿਚ ਦਾਖਲਾ ਪ੍ਰੀਖਿਆ ਦੀ ਕੋਚਿੰਗ ਲਈ 20 ਹਜਾਰ ਰੁਪਏ ਤਕ ਅਤੇ ਯੂਪੀਏਸ ਅਤੇ ਐਚਪੀਏਸਸੀ ਦੀ ਸ਼ੁਰੂਆਤੀ ਪ੍ਰੀਖਿਆਵਾਂ ਪਾਸ ਕਰਨ ‘ਤੇ ਮੁੱਖ ਪ੍ਰੀਖਿਆ ਦੀ ਤਿਆਰੀ ਤਹਿਤ ਮਜਦੂਰਾਂ ਦੇ ਬੱਚਿਆਂ ਨੂੰ 1 ਲੱਖ ਰੁਪਏ ਦੀ ਆਰਥਕ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੀ ਤਰਜ ‘ਤੇ ਸੂਬੇ ਵਿਚ ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਬਣਾਇਆ ਗਿਆ ਹੈ। ਇਸ ਮਿਸ਼ਨ ਦਾ ਉਦੇਸ਼ ਨੌਜੁਆਨਾ ਨੂੰ ਰਿਵਾਇਤੀ ਕਾਰੋਬਾਰਾਂ ਦੇ ਨਾਲ-ਨਾਲ ਆਧੁਨਿਕ ਕਾਰੋਬਾਰਾਂ ਵਿਚ ਸਿਖਲਾਈ ਦੇ ਕੇ ਉਨ੍ਹਾਂ ਨੂੰ ਹੁਨਰਮੰਦ ਬਨਾਉਣਾ ਹੈ ਤਾਂ ਜੋ ਉਨ੍ਹਾਂ ਨੂੰ ਰੁਜਗਾਰ ਦੇ ਨਵੇਂ-ਨਵੇਂ ਮੌਕੇ ਮਿਲ ਸਕਣ।
ਸ਼ਾਰੀਰਿਕ ਅਤੇ ਮਾਨਸਿਕ ਰੂਪ ਤੋਂ ਅਸਮਰੱਥ ਤੇ ਦਿਵਆਂਗ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਕਮ ਵਿਚ ਨੂੰ ਵਾਧਾ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਨੇ ਰਜਿਸਟਰਡ ਮਜਦੂਰਾਂ ਦੇ ਸ਼ਰੀਰਿਕ ਅਤੇ ਮਾਨਸਿਕ ਰੂਪ ਤੋਂ ਅਸਮਰੱਥ ਤੇ ਦਿਵਆਂਗ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਰਕਮ 2500 ਰੁਪਏ ਤੋਂ ਵਧਾ ਕੇ 3000 ਰੁਪਏ ਮਹੀਨਾ ਕੀਤੀ ਹੈ। ਇਸ ਤੋਂ ਇਲਾਵਾ, ਮਜਦੂਰ ਪਰਿਵਾਰਾਂ ਨੂੰ ਕੰਨਿਆਦਾਨ ਯੋਜਨਾ ਤਹਿਤ ਤਿੰਨ ਬੇਟੀਆਂ ਦੇ ਵਿਆਹ ਤਕ ਹਰ ਵਿਆਹ ਵਿਚ 51 ਹਜਾਰ ਰੁਪਏ ਦਾ ਕੰਨਿਆਦਾਨ ਅਤੇ 50 ਹਜਾਰ ਰੁਪਏ ਵਿਆਹ ਦਾ ਪ੍ਰਬੰਧ ਕਰਨ ਲਈ ਦਿੱਤੇ ਜਾਂਦੇ ਹਨ। ਇਸੀ ਤਰ੍ਹਾ, ਬੇਟੇ ਤੇ ਖੁ ਦੇ ਵਿਆਹ ‘ਤੇ ਵੀ 21 ਹਜਾਰ ਰੁਪਏ ਦੀ ਸ਼ਗਨ ਰਕਮ ਦਿੱਤੀ ਜਾਂਦੀ ਹੈ।
ਮਜਦੂਰਾਂ ਦੀ ਸੁਰੱਖਿਆ ਦਾ ਧਿਆਨ ਰੱਖਦੇ ਹੋਏ ਦੁਰਘਟਨਾ ਬੀਮਾ ਕਵਰ ਪ੍ਰਦਾਨ ਕੀਤਾ ਜਾਂਦਾ ਹੈ
ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਸਰਕਾਰ ਨੇ ਜਿੱਥੇ ਮਜਦੂਰਾਂ ਦਾ ਕੰਮ ਸਥਾਨ ‘ਤੇ ਸੁਰੱਖਿਆ ਨੂੰ ਮਜਬੂਤ ਬਣਾਇਆ ਹੈ, ਉੱਥੇ ਉਨ੍ਹਾਂ ਦਾ ਦੁਰਘਟਨਾ ਬੀਮਾ ਵੀ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਸਮਾਜਿਕ ਸਰੋਕਾਰਾਂ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਮਜਦੂਰ ਦੀ ਕਾਰਜ ਸਥਾਨ ‘ਤੇ ਦੁਰਘਟਨਾ ਹੋਣ ‘ਤੇ ਕਿਰਤ ਭਲਾਈ ਬੋਰਡ ਵੱਲੋਂ ਤੁਰੰਤ 1 ਲੱਖ 50 ਹਜਾਰ ਰੁਪਏ ਤਕ ਦੀ ਆਰਥਕ ਸਹਾਇਤਾ ਪ੍ਰਾਦਨ ਕੀਤੀ ਜਾਂਦੀ ਹੈ।
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸਮਾਜਿਕ ਸੁਰੱਖਿਆ ਯੋਜਨਾ ਦੇ ਤਹਿਤ ਰਜਿਸਟਰਡ ਕੰਮਗਾਰ ਦੀ ਕੰਮ ਦੌਰਾਨ ਦੁਰਘਟਨਾ ਨਾਲ ਮੌਤ ਹੋ ਜਾਣ ‘ਤੇ ਹਰਿਆਣਾ ਭਵਨ ਅਤੇ ਹੋਰ ਉਸਾਰੀ ਕੰਮਗਾਰ ਭਲਾਈ ਬੋਰਡ ਵੱਲੋਂ ਮਜਦੂਰ ਦੇ ਪਰਿਵਾਰ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।
ਸਿਲੀਕੋਸਿਸ ਦੀ ਬੀਮਾਰੀ ਤੋਂ ਪ੍ਰਭਾਵਿਤ ਮਜਦੂਰ ਦੇ ਪੁਨਰਵਾਸ ਤਹਿਤ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਪ੍ਰਾਵਧਾਨ
ਮੁੱਖ ਮੰਤਰੀ ਨੇ ਕਿਹਾ ਕਿ ਭਵਨ ਨਿਰਮਾਣ ਅਤੇ ਉਦਯੋਗਾਂ ਵਿਚ ਕੰਮ ਕਰ ਰਹੇ ਮਜਦੂਰਾਂ ਦੇ ਫੇਫੜੇ ਸਿਲੀਕੋਸਿਸ ਦੀ ਬੀਮਾਰੀ ਨਾਲ ਪ੍ਰਭਾਵਿਤ ਹੁੰਦੇ ਹਨ, ਉਨ੍ਹਾਂ ਦੇ ਲਈ ਸਾਲ 2017 ਵਿਚ ਵਿਸ਼ੇਸ਼ ਯੋਜਨਾ ਲਾਗੂ ਕੀਤੀ ਗਈ ਹੈ। ਇਸ ਦੇ ਤਹਿਤ ਪ੍ਰਭਾਵਿਤ ਮਜਦੂਰ ਦੇ ਪੁਨਰਵਾਸ ਤਹਿਤ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਪ੍ਰਾਵਧਾਨ ਕੀਤਾ ਗਿਆ ਹੈ। ਜੇਕਰ ਮਜਦੂਰ ਦੀ ਇਸ ਬੀਮਾਰੀ ਨਾਲ ਮੌਤ ਹੋ ਜਾਂਦੀ ਹੈ ਤਾਂ ਮਜਦੂਰ ਦੇ ਪਰਿਵਾਰ ਨੁੰ ਇਸ ਯੋਜਨਾ ਤਹਿਤ 1 ਲੱਖ ਰੁਪਏ ਤਕ ਦੀ ਆਰਥਕ ਸਹਾਇਤਾ ਦਿੱਤੀ ਜਾਂਦੀ ਹੈ। ਹੁਣ ਤਕ 30 ਕਰੋੜ 9 ਲੱਖ ਰੁਪਏ ਦੀ ਰਕਮ ਪ੍ਰਦਾਨ ਕੀਤੀ ਗਈ ਹੈ।
ਇਸ ਤੋਂ ਇਲਾਵਾ, ਹਰਿਆਣਾ ਕਰਮਚਾਰੀ ਰਾਜ ਬੀਮਾ ਹੈਲਥਕੇਅਰ ਵੱਲੋਂ 21 ਹਜਾਰ ਰੁਪਏ ਮਹੀਨਾ ਤੋਂ ਘੱਟ ਤਨਖਾਹ ਵਾਲੇ 24 ਲੱਖ ਬੀਮਤ ਮਜਦੂਰਾਂ ਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਸਮੂਚੀ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਵਨ ਨਿਰਮਾਣ ਅਤੇ ਉਦਯੋਗਾਂ ਵਿਚ ਕੰਮ ਕਰ ਰਹੇ ਰਜਿਸਟਰਡ ਮਜਦੂਰਾ ਲਈ ਚਲਾਈ ਜਾ ਰਹੀ ਭਲਾਈਕਾਰੀ ਯੋਜਨਾਵਾਂ ਦੇ ਲਾਲ ਡੀਬੀਟੀ ਰਾਹੀਂ ਦਿੱਤੇ ਜਾ ਰਹੇ ਹਨ। ਮਜਦੂਰਾਂ ਨੂੰ ਇੰਨ੍ਹਾਂ ਯੋਜਨਾਵਾਂ ਦਾ ਲਾਭ ਪ੍ਰਾਪਤ ਕਰਨ ਲਈ ਅੰਤੋਂਦੇਯ ਸਰਲ ਕੇਂਦਰਾਂ, ਅੰਤੋਂਦੇਯ ਭਵਨ ਅਤੇ ਸੂਬੇ ਦੇ ਸੀਏਸਸੀ ਸੈਂਟਬਸ ਰਾਹੀਂ ਰਜਿਸਟ੍ਰੇਸ਼ਨ ਕਰਵਾਉਣਾ ਹੁੰਦਾ ਹੈ।
ਵਿਦੇਸ਼ਾਂ ਵਿਚ ਰੁਜਗਾਰ ਦੇ ਮੌਕੇ ਦੇਣ ਲਈ ਮਜਦੂਰਾਂ ਨੂੰ ਕੌਸ਼ਲ ਸਿਖਲਾਈ ਦੇ ਰਹੀ ਸਰਕਾਰ
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਮਜਦੂਰਾ ਨੂੰ ਆਧੁਨਿਕ ਮਸ਼ੀਨਾਂ ‘ਤੇ ਕੰਮ ਕਰਨ ਲਈ ਕੌਸ਼ਲ ਸਿਖਲਾਈ ਪ੍ਰਦਾਨ ਕਰ ਰਹੀ ਹੈ। ਇੰਨ੍ਹਾਂ ਹੀ ਨਹੀਂ, ਵਿਦੇਸ਼ ਸਹਿਯੋਗ ਵਿਭਾਗ ਦੇ ਕੋਲ ਵਿਦੇਸ਼ਾਂ ਤੋਂ ਵੀ ਕੌਸ਼ਲ ਮਜਦੂਰਾਂ ਦੀ ਮੰਗ ਆਈ ਹੈ। ਜਿਸ ਦੇ ਨਤੀਜੇਵਜੋ ਹੁਣ ਸਰਕਾਰ ਸੂਬੇ ਦੇ ਮਜਦੂਰਾਂ ਨੂੰ ਕੁਸ਼ਲ ਬਣਾ ਕੇ ਵਿਦੇਸ਼ਾਂ ਵਿਚ ਭੇਜਣ ਦੇ ਯਤਨ ਕਰ ਰਹੀ ਹੈ।
ਉਨ੍ਹਾਂ ਨੇ ਕਿਹਾ ਕਿ ਕਿਰਤ ਪੁਰਸਕਾਰ ਯੋਜਨਾ ਤਹਿਤ ਮਜਦੂਰਾਂ ਨੂੰ 51 ਹਜਾਰ ਰੁਪਏ ਤੋਂ ਲੈ ਕੇ 2 ਲੱਖ ਰੁਪਏ ਤਕ ਦੀ ਰਕਮ ਦਾ ਪੁਰਸਕਾਰ ਦਿੱਤੇ ਜਾਂਦੇ ਹਨ। ਇਸ ਦੇ ਤਹਿਤ ਹੁਣ ਤਕ 132 ਲਾਭਕਾਰਾਂ ਨੂੰ 37 ਲੱਖ 38 ਹਜਾਰ ਰੁਪਹੇ ਦੇ ਪੁਰਸਕਾਰ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਅੰਤੋਂਦੇਯ ਆਹਾਨ ਯੋਜਨਾ ਤਹਿਤ 10 ਜਿਲ੍ਹਿਆਂ ਵਿਚ ਮਜਦੂਰਾਂ ਨੂੰ 10 ਰੁਪਏ ਵਿਚ ਉੱਚ ਗੁਣਵੱਤਾ ਦਾ ਭੋਜਨ ਉਪਲਬਧ ਕਰਵਾਇਆ ਜਾ ਰਿਹਾ ਹੈ। ਘੱਟੋ ਘੱਟ ਤਨਖਾਹ ਦੇ ਪੁਨਰਨਿਰਧਾਰਣ ਪ੍ਰਣਾਲੀ ਦੀ ਵਿਸੰਗਤੀਆਂ ਨੂੰ ਦੂਰ ਕੀਤਾ ਹੈ।