ਚੰਡੀਗੜ੍ਹ – ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਸੂਬੇ ਦੇ ਪੰਚਾਇਤੀ ਵਿਭਾਗ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪੰਚਾਇਤੀਰਾਜ ਨਾਲ ਜੁੜੇ ਪ੍ਰਤੀਨਿਧੀਆਂ ਨੂੰ ਅੱਪਡੇਟ ਰੱਖਣ ਲਈ ਆਧੁਨਿਕ ਸੂਚਨਾ ਤਕਨਾਲੋਜੀ ਦੀ ਸਿਖਲਾਈ ਦੇਣ| ਉਨ੍ਹਾਂ ਨੇ ਗ੍ਰਾਮ ਪੰਚਾਇਤਾਂ ਦੇ ਆਮ ਚੋਣ ਦੇ ਬਾਅਦ ਪੰਚਾਇਤਾਂ ਦੇ ਲੇਖਾ-ਜੋਖੇ ਦਾ ਕੰਪਿਊਟਰੀਕਰਣ ਕਰਨ ਦੇ ਵੀ ਨਿਰਦੇਸ਼ ਦਿੱਤੇ ਤਾਂ ਜੋ ਪੰਚਾਇਤ-ਫੰਡ ਦੀ ਦੁਰਵਰਤੋ ਨੂੰ ਰੋਕਿਆ ਜਾ ਸਕੇ ਅਤੇ ਕੰਮਾਂ ਦੀ ਪਾਰਦਰਸ਼ਿਤਾ ਆ ਸਕੇ|ਡਿਪਟੀ ਮੁੱਖ ਮੰਤਰੀ ਅੱਜ ਇੱਥੇ ਚੰਡੀਗੜ੍ਹ ਤੋਂ ਜਿਲ੍ਹਾ ਪੰਚਾਇਤ ਸੰਸਾਧਨ ਕੇਂਦਰਾਂ ਦਾ ਵੀਡੀਓ ਕਾਨਫ੍ਰੈਸਿੰਗ ਰਾਹੀਂ ਉਦਘਾਟਨ ਕਰਨ ਦੇ ਬਾਅਦ ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਆਨਲਾਇਨ ਸੰਬੋਧਿਤ ਕਰ ਰਹੇ ਸਨ| ਹਰਿਆਣਾ ਗ੍ਰਾਮੀਣ ਵਿਕਾਸ ਸੰਸਥਾਨ, ਨੀਲੋਖੇੜੀ ਦੇ ਤੱਤਵਾਧਾਨ ਨਾਲ ਹਰਿਆਣਾ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਆ੍ਹਯੋਜਿਤ ਇਸ ਪ੍ਰੋਗ੍ਰਾਮ ਵਿਚ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ, ਗ੍ਰਾਮੀਣ ਵਿਕਾਸ ਵਿਭਾਗ ਦੇ ਨਿਦੇਸ਼ਕ ਹਰਦੀਪ ਸਿੰਘ ਤੇ ਹਰਿਆਣਾ ਗ੍ਰਾਮੀਣ ਵਿਕਾਸ ਸੰਸਥਾਨ ਦੇ ਨਿਦੇਸ਼ਕ ਆਰ.ਕੇ. ਮੇਹਤਾ ਜਿੱਥੇ ਚੰਡੀਗੜ੍ਹ ਵਿਚ ਮੌਜੂਦ ਸਨ, ਉੱਥੇ ਸੂਬੇ ਦੀ ਸਾਰੀ ਜਿਲ੍ਹਾ ਪਰਿਸ਼ਦਾਂ ਵਿਚ ਨਿਯੁਕਤ ਮੁੱਖ ਕਾਰਜਕਾਰੀ ਅਧਿਕਾਰੀ ਆਨਲਾਇਨ ਜੁੜੇ ਹੋਏ ਸਨ|ਡਿਪਟੀ ਸੀਐਮ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ 25 ਦਸੰਬਰ, 2020 ਨੂੰ ਸੁਸਾਸ਼ਨ ਦਿਵਸ ਦੇ ਮੌਕੇ ‘ਤੇ ਅੱਜ ਸ਼ੁਰੂ ਕੀਤੇ ਗਏ ਜਿਲ੍ਹਾ ਪੰਚਾਇਤ ਸੰਸਾਧਨ ਕੇਂਦਰਾਂ ਵਿਚ ਸਿਖਲਾਈ ਪ੍ਰੋਗ੍ਰਾਮ ਦਾ ਆਯੋਜਨ ਕੀਤਾ ਜਾਵੇ| ਉਨ੍ਹਾਂ ਨੇ ਉਮੀਦ ਜਤਾਈ ਕਿ ਇਹ ਜਿਲ੍ਹਾ ਪੰਚਾਇਤ ਸੰਸਾਧਨ ਕੇਂਦਰ ਸੂਬੇ ਵਿਚ ਗ੍ਰਾਮੀਣ ਵਿਕਾਸ ਨੂੰ ਇਕ ਨਵੀਂ ਦਿਸ਼ਾ ਦੇਣਗੇ|ਸ੍ਰੀ ਦੁਸ਼ਯੰਤ ਚੌਟਾਲਾ ਨੇ ਜਿਲ੍ਹਾ ਪਰਿਸ਼ਦਾਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਦੇ ਸੁਝਾਅ ‘ਤੇ ਸਾਰੇ ਜਿਲ੍ਹਾ ਪੰਚਾਇਤ ਸੰਸਾਧਨ ਕੇਂਦਰਾਂ ਵਿਚ ਇਕ-ਇਕ ਲਾਇਬ੍ਰੇਰੀ ਸਥਾਪਿਤ ਕਰਨ, ਹਰਿਆਣਾ ਗ੍ਰਾਮੀਣ ਵਿਕਾਸ ਸੰਸਥਾਨ ਵੱਲੋਂ ਹਰੇਕ ਜਿਲ੍ਹਾ ਵਿਚ ਦੋ ਮਾਸਟਰ ਟ੍ਰੇਨਰ ਨਿਯੁਕਤ ਕਰਨ ਦੇ ਵੀ ਨਿਰਦੇਸ਼ ਦਿੱਤੇ|ਇਸ ਮੌਕੇ ‘ਤੇ ਹਰਿਆਣਾ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਧਾਨ ਸਕੱਤਰ ਸੁਧੀਰ ਰਾਜਪਾਲ ਨੇ ਜਿਲ੍ਹਾ ਪੰਚਾਇਤ ਸੰਸਾਧਨ ਕੇਂਦਰਾਂ ਨੂੰ ਸ਼ੁਰੂ ਕਰਨ ਦੇ ਉਦੇਸ਼ ਦੇ ਬਾਰੇ ਵਿਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਸ ਨਾਲ ਪੰਚਾਇਤੀਰਾਜ ਸੰਸਥਾਵਾਂ ਦੇ ਚੋਣ ਕੀਤੇ ਪ੍ਰਤੀਨਿਧੀਆਂ ਦੀ ਸਿਖਲਾਈ ਦੀ ਗਤਵਿਧੀਆਂ ਨੂੰ ਪ੍ਰੋਤਸਾਹਨ ਮਿਲੇਗਾ| ਇੰਨ੍ਹਾਂ ਕੇਂਦਰਾਂ ਵਿਚ ਸਿਖਲਾਈ ਦੇ ਲਈ ਇਕ ਟ੍ਰੇਨਿੰਗ ਹਾਲ, ਕਪਿਊਟਰ ਲੇਬ ਤੇ ਸਟਾਫ ਦੇ ਬੈਠਨ ਦੇ ਲਈ 3-4 ਕਮਰਿਆਂ ਦੀ ਵਿਵਸਥਾ ਕੀਤੀ ਗਈ ਹੈ| ਉਨ੍ਹਾਂ ਨੇ ਦਸਿਆ ਕਿ ਜਿਲ੍ਹਾ ਪੰਚਾਇਤ ਸੰਸਾਧਨ ਕੇਂਦਰਾਂ ਵਿਚ ਸਿਖਿਆ ਵਿਭਾਗ ਦੇ ਜਿਲ੍ਹਾ ਖੋਜ ਅਤੇ ਸਿਖਲਾਈ ਕੇਂਦਰਾਂ ਵਿਚ ਕੰਮ ਕਰ ਰਹੇ ਇਕ-ਇਕ ਪ੍ਰੋਫੈਸਰ ਨੂੰ ਵੱਧ ਤੌਰ 0211ਤੇ ਜਿਲ੍ਹਾ ਟ੍ਰੇਨਿੰਗ ਕੋਰਡੀਨੇਟਰ ਵਜੋ ਨਿਯੁਕਤ ਕੀਤਾ ਗਿਆ ਹੈ|