ਨਵੀਂ ਦਿੱਲੀ, 18 ਜੂਨ 2020 – ਦਿੱਲੀ ਦੀ ਰੋਹਿਣੀ ਕੋਰਟ ‘ਚ ਵੀਰਵਾਰ ਸਵੇਰ ਉਸ ਵਕਤ ਹਫੜਾ ਦਫੜੀ ਮਚ ਗਈ, ਜਦੋਂ ਅਦਾਲਤ ਦੀ ਤੀਜੀ ਮੰਜ਼ਿਲ ‘ਤੇ ਅੱਗ ਲੱਗ ਗਈ। ਖ਼ਬਰਾਂ ਮੁਤਾਬਕ ਕਰੀਬ ਡੇਢ ਘੰਟੇ ਬਾਅਦ ਇਸ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਕੋਰਟ ਦੀ ਤੀਜੀ ਮੰਜ਼ਿਲ ‘ਤੇ ਸਥਿਤ ਰਿਕਾਰਡ ਰੂਮ ‘ਚ ਲੱਗੀ। ਮੁੱਢਲੀ ਜਾਂਚ ਮੁਤਾਬਕ ਸ਼ਾਰਟ ਸਰਕਟ ਕਾਰਨ ਇਹ ਅੱਗ ਲੱਗੀ ਹੈ। ਪਰ ਫਿਲਹਾਲ ਇਸਦੀ ਕੋਈ ਵੀ ਅਧਿਕਾਰਿਤ ਪੁਸ਼ਟੀ ਨਹੀਂ ਹੋ ਸਕੀ।