ਫਾਜ਼ਿਲਕਾ, 18 ਜੂਨ-ਪੰਜਾਬ ਸਰਕਾਰ ਵੱਲੋੋਂ ਚਲਾਏ ਗਏ ਮਿਸ਼ਨ ਫਤਿਹ ਤਹਿਤ ਲੋੋਕਾਂ ਨੂੰ ਕਰੋੋਨਾ ਮਹਾਂਮਾਰੀ ਪ੍ਰਤੀ ਵੱਧ ਤੋੋਂ ਵੱਧ ਜਾਗਰੂਕ ਕਰਨ ਅਤੇ ਮਿਸ਼ਨ ਫਤਿਹ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਕੇ ਇਸ ਮਹਾਂਮਾਰੀ ਤੇ ਜਿੱਤ ਪ੍ਰਾਪਤ ਕਰਨ ਲਈ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਤਹਿਤ ਅੱਜ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲੇ ਦੇ ਸ਼ਹਿਰੀ ਅਤੇ ਪਿੰਡਾਂ ਲਈ ਕੁਲ 18 ਜਾਗਰੂਕਤਾ ਵੈਨਾਂ ਰਵਾਨਾ ਕੀਤੀਆ ਗਈਆ।
ਇਸ ਤੋਂ ਇਲਾਵਾ ਸ. ਸੰਧੂ ਵੱਲੋਂ ਸਬ ਡਵੀਜ਼ਨ ਫਾਜਿਲਕਾ ਵਿਖੇ ਲੋਕਾਂ ਨੰੂ ਕੋਵਿਡ 19 ਦੀ ਸਾਵਧਾਨੀਆਂ ਬਾਰੇ ਪ੍ਰੇਰਿਤ ਕਰਨ ਲਈ 6 ਜਾਗਰੂਕਤਾ ਵੈਨਾਂ ਨੰੂ ਜ਼ਿਲ੍ਰਾ ਪ੍ਰਬੰਧਕੀ ਕੰਪਲੈਕਸ਼ ਤੋਂ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੂਰੀ ਦੁਨੀਆਂ ਕੋੋਵਿਡ-19 ਦੇ ਖਤਰਨਾਕ ਵਾਇਰਸ ਤੋੋਂ ਪ੍ਰਭਾਵਿਤ ਹੈ ਅਤੇ ਇਸ ਬਿਮਾਰੀ ਦਾ ਸੰਕਟ ਅਜੇ ਤੱਕ ਨਹੀਂ ਟਲਿਆ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋੋਂ ਸ਼ੁਰੂ ਕੀਤੀ ਗਈ ਮੁਹਿੰਮ ਦਾ ਮਕਸਦ ਲੋੋਕਾਂ ਨੂੰ ਮਿਸ਼ਨ ਫਤਿਹ ਤਹਿਤ ਵੱਧ ਤੋੋਂ ਵੱਧ ਜਾਗਰੂਕ ਕਰਕੇ ਕਰੋੋਨਾ ਮਹਾਂਮਾਰੀ ਤੇ ਕਾਬੂ ਪਾਉਣਾ ਅਤੇ ਇਸ ਤੇ ਜਿੱਤ ਪ੍ਰਾਪਤ ਕਰਨਾ ਹੈ। ਉਨਾਂ ਦੱਸਿਆ ਕਿ ਸਬ ਡਵੀਜ਼ਨ ਅਬੋਹਰ ਤੋਂ 6 ਅਤੇ ਸਬ ਡਵੀਜ਼ਨ ਜਲਾਲਾਬਾਦ ਤੋਂ 6 ਅਤੇ ਸਬ ਡਵੀਜ਼ਨ ਫਾਜ਼ਿਲਕਾ ਤੋਂ 6 ਵੈਨਾਂ ਰਵਾਨਾ ਕੀਤੀਆ ਗਈਆ ਹਨ। ਉਨਾਂ ਦੱਸਿਆ ਕਿ ਪ੍ਰਚਾਰ ਵੈਨਾਂ ਰਾਹੀ ਕੋਵਿਡ 19 ਤੇ ਫ਼ਤਿਹ ਹਾਸਿਲ ਕਰਨ ਲਈ ਸਾਵਧਾਨੀਆਂ ਬਾਰੇ ਲਿਖਤੀ ਪ੍ਰਚਾਰ ਸਮੱਗਰੀ ਦੀ ਵੰਡ ਵੀ ਕੀਤੀ ਜਾਵੇਗੀ।
ਉਨਾਂ ਦੱਸਿਆ ਕਿ ਜਿਲੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਗਲੀਆਂ ਮੁਹੱਲਿਆਂ ਵਿੱਚ ਜਾ ਕੇ ਲੋੋਕਾਂ ਨੂੰ ਪ੍ਰਚਾਰ ਵੈਨਾਂ ਰਾਹੀਂ ਸਮੇਂ ਸਮੇਂ ਤੇ ਹੱਥ ਧੋੋਣ, ਮਾਸਕ ਪਾਉਣ, ਸਮਾਜਿਕ ਦੂਰੀ ਬਣਾਉਣ ਅਤੇ ਲੋੋੜ ਤੋੋਂ ਵੱਧ ਘਰੋੋਂ ਨਾ ਨਿਕਲਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਇਸ ਤੇ ਚਲਾਈ ਜਾਣ ਵਾਲੀ ਆਡੀਓ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵੱਖ ਵੱਖ ਖੇਤਰਾਂ ਦੀਆਂ ਵੱਡੀਆਂ ਸ਼ਖਸੀਅਤਾਂ ਜਿੰਨਾ ਵਿੱਚ ਸ੍ਰੀ ਮਿਲਖਾ ਸਿੰਘ ਵੱਲੋੋਂ, ਅਮਿਤਾਬ ਬੱਚਨ, ਗੁਰਦਾਸ ਮਾਨ ਵਰਗੇ ਸਿਤਾਰੇ ਵੀ ਸ਼ਾਮਲ ਹਨ, ਆਪਣੇ ਸੰਦੇਸ਼ ਰਾਹੀਂ ਲੋੋਕਾਂ ਨੂੰ ਕਰੋੋਨਾ ਤੋੋਂ ਬਚਾਓ ਦੀਆਂ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨ ਰਹੇ ਹਨ। ਉਨਾਂ ਜਿਲੇ ਦੇ ਸਮੂਹ ਲੋੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਹਿੱਸਾ ਬਣਕੇ ਇਸ ਨੂੰ ਵੱਧ ਤੋੋਂ ਵੱਧ ਕਾਮਯਾਬ ਕਰਨ ਤਾਂ ਜੋੋ ਇਸ ਭਿਆਨਕ ਮਹਾਂਮਾਰੀ ਨੂੰ ਖਤਮ ਕੀਤਾ ਜਾ ਸਕੇ।
ਪ੍ਰਚਾਰ ਵੈਨਾਂ ਨਾਲ ਪਹੰੁਚ ਕਰਕੇ ਸਹਾਇਕ ਲੋਕ ਸੰਪਰਕ ਅਫ਼ਸਰ ੍ਰਸੀ ਰਾਜਕੁਮਾਰ, ਆਰ.ਟੀ.ਏ ਦਫ਼ਤਰ ਤੋਂ ਸ੍ਰ.ਜਸਵਿੰਦਰ ਸਿੰਘ ਚਾਵਲਾ, ਐਸ.ਡੀ.ਐਮ ਦਫਤਰ ਤੋਂ ਸ੍ਰ. ਹਰਮੀਤ ਸਿੰਘ, ਲੋਕ ਸੰਪਰਕ ਵਿਭਾਗ ਤੋਂ ਸ੍ਰੀ ਰੋਹਿਤ ਸੇਤੀਆ ਨੇ ਢਾਣੀ ਖਰਾਸਵਾਲੀ, ਪਿੰਡ ਚੁਆੜਿਆਵਾਲੀ, ਕੋੜਿਆਵਾਲੀ ਆਦਿ ਪਿੰਡਾਂ ’ਚ ਪਹੰੁਚ ਕੇ ਕੋਵਿਡ 19 ਦੀ ਸਾਵਧਾਨੀਆਂ ਬਾਰੇ ਵਿਸੇਸ ਤੌਰ ਤੇ ਜਾਗਰੂਕ ਕੀਤਾ।