ਸਰੀ, 14 ਦਸੰਬਰ 2021-ਮੈਟਰੋ ਵੈਨਕੂਵਰ ਦੇ ਖੇਤਰਾਂ ਵਿੱਚ ਅੱਜ (ਮੰਗਲਵਾਰ) ਸਵੇਰੇ ਬਰਫਬਾਰੀ ਨੇ ਦਸਤਕ ਦੇ ਦਿੱਤੀ ਹੈ। ਇਹ ਖ਼ਬਰ ਲਿਖਣ ਸਮੇਂ ਬਰਨਬੀ, ਸਰੀ ਅਤੇ ਟ੍ਰਾਈ-ਸਿਟੀਜ਼ ਦੇ ਕੁਝ ਹਿੱਸਿਆਂ ਵਿੱਚ ਬਰਫ਼ ਪੈ ਰਹੀ ਹੈ।
ਮੌਸਮ ਏਜੰਸੀ ਵੱਲੋਂ ਲਗਭਗ ਦੋ ਸੈਂਟੀਮੀਟਰ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਗਈ ਹੈ ਅਤੇ ਚਿਤਾਵਨੀ ਦਿੱਤੀ ਗਈ ਹੈ ਕਿ ਸਵੇਰ ਦੇ ਭੀੜ-ਭੜੱਕੇ ਦੇ ਸਮੇਂ ਇਸ ਨਾਲ ਸੜਕਾਂ ਦੀ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ।
ਐਨਵਾਇਰਮੈਂਟ ਕੈਨੇਡਾ ਦੇ ਮੌਸਮ ਵਿਗਿਆਨੀ ਡੇਰੇਕ ਲੀ ਨੇ ਕਿਹਾ ਕਿ ਅੱਜ ਦੁਪਹਿਰ ਵੇਲੇ ਮੀਂਹ ਪੈਣ ਨਾਲ ਬਰਫਬਾਰੀ ਨੂੰ ਕੁਝ ਵਿਰਾਮ ਲੱਗੇਗਾ ਅਤੇ ਰਾਤ ਭਰ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਉੱਚੀਆਂ ਥਾਵਾਂ ‘ਤੇ ਹੋਰ ਬਰਫ਼ਬਾਰੀ ਹੋ ਸਕਦੀ ਹੈ।