ਚੰਡੀਗੜ੍ਹ, 26 ਨਵੰਬਰ 2021- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 72ਵੇਂ ਸੰਵਿਧਾਨ ਦਿਵਸ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਦੇ ਪਿਤਾ ਡਾ.ਬੀਆਰ ਅੰਬੇਡਕਰ ਜੀ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਨੇ ਸਾਨੂੰ ਬਰਾਬਰੀ, ਆਜ਼ਾਦੀ ਅਤੇ ਨਿਆਂ ਦੇ ਸਿਧਾਂਤ ਤੇ ਆਧਾਰਿਤ ਸੰਵਿਧਾਨ ਦਿੱਤਾ।