ਚੰਡੀਗੜ੍ਹ – ਹਰਿਆਣਾ ਸਰਕਾਰ ਨੇ 7 ਜਿਲ੍ਹਿਆਂ ਕੈਥਲ, ਪਾਣੀਪਤ, ਜੀਂਦ ਰੋਹਤਕ, ਚਰਖੀ ਦਾਦਰੀ, ਸੋਨੀਪਤ ਅਤੇ ਝੱਜਰ ਵਿਚ ਵਾਇਸ ਕਾਲ ਨੂੰ ਛੱਡ ਕੇ ਇੰਟਰਨੈਟ ਸੇਵਾਵਾਂ (2ਜੀ/3ਜੀ/4ਜੀ/ਸੀਡੀਐਮਏ/ਜੀਪੀਆਰਐਸ) ਐਸਐਮਐਸ ਸੇਵਾਵਾਂ (ਸਿਰਫ ਬਲਕ ਐਸਐਮਐਸ) ਅਤੇ ਮੋਬਾਇਲ ਨੈਟਵਰਕ ‘ਤੇ ਦਿੱਤੀ ਜਾਣ ਵਾਲੀ ਡੋਂਗਲ ਸੇਵਾਵਾਂ ਨੂੰ ਬੰਦ ਕਰਨ ਦਾ ਸਮੇਂ 3 ਫਰਵਰੀ, 2021 ਸ਼ਾਮ 5 ਵਜੇ ਤਕ ਦੇ ਲਈ ਵਧਾ ਦਿੱਤਾ ਹੈ।ਇਸ ਸਬੰਧ ਵਿਚ ਵਧੇਰੇ ਜਾਣਕਾਰੀ ਸਾਂਝੀ ਕਰਦੇ ਹੋਏ ਇਕ ਅਧਿਕਾਰਿਕ ਬੁਲਾਰੇ ਨੇ ਦਸਿਆ ਕਿ ਦੂਰਸੰਚਾਰ ਅਸਥਾਈ ਸੇਵਾ ਸਸਪੈਂਸ਼ਨ (ਲੋਕ ਐਮਰਜੈਂਸੀ ਜਾਂ ਲੋਕ ਸੁਰੱਖਿਆ) ਨਿਯਮ, 2017 ਦੇ ਨਿਯਮ 2 ਦੇ ਤਹਿਤ ਇੰਟਰਨੈਟ ਸੇਵਾਵਾਂ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਬੀਐਸਐਨਐਲ (ਹਰਿਆਣਾ ਅਧਿਕਾਰ ਖੇਤਰ) ਸਮੇਤ ਹਰਿਆਣਾ ਦੀ ਸਾਰੀ ਟੈਲੀਕਾਮ ਸੇਵਾਵਾਂ ਦੇਣ ਵਾਲੀ ਕੰਪਨੀਆਂ ਨੂੰ ਇਸ ਆਦੇਸ਼ ਦਾ ਪਾਲਣ ਯਕੀਨ. ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।ਖੇਤਰ ਵਿਚ ਸ਼ਾਂਤੀ ਬਣਾਏ ਰੱਖਣ ਅਤੇ ਜਨਤਕ ਵਿਵਸਥਾ ਵਿਚ ਕਿਸੇ ਵੀ ਤਰ੍ਹਾ ਦੀ ਗੜਬੜੀ ਨੂੰ ਰੋਕਨ ਲਈ ਇਹ ਆਦੇਸ਼ ਜਾਰੀ ਕੀਤੇ ਗਏ ਹਨ। ਕੋਈ ਵੀ ਵਿਅਕਤੀ ਇੰਨ੍ਹਾਂ ਆਦੇਸ਼ਾਂ ਦੇ ਉਲੰਘਣ ਦਾ ਦੋਸ਼ੀ ਪਾਇਆ ਤਾਂ ਉਹ ਸਬੰਧਿਤ ਪਾ੍ਰਵਧਾਨਾਂ ਦੇ ਤਹਿਤ ਕਾਨੂੰਨੀ ਕਾਰਵਾਈ ਦੇ ਲਈ ਜਿਮੇਵਾਰ ਹੋਵੇਗਾ।ਰਾਜ ਸਰਕਾਰ ਨੇ ਐਸਐਮਐਸ, ਵਾਟਸਐਪ, ਫੇਸਬੁੱਕ ਟਵੀਟਰ ਆਦਿ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਦੁਸ਼ਪ੍ਰਚਾਰ ਅਤੇ ਅਫਵਾਹਾਂ ਦੇ ਪ੍ਰਸਾਰ ਨੂੰ ਰੋਕਨ ਦੇ ਲਈ ਇੰਟਰਨੈਟ ਸੇਵਾਵਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।