ਸਿਡਨੀ, 17 ਜੂਨ ਆਸਟ੍ਰੇਲੀਆਈ ਸੂਬੇ ਨਿਊ ਸਾਊਥ ਵੇਲਜ਼ ਵਿਚ ਪੁਲੀਸ ਨੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ| ਪੁਲਸ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਵਿੱਚ ਵੱਡੀ ਮਾਤਰਾ ਵਿੱਚ ਹਥਿਆਰਾਂ ਦੇ ਨਾਲ ਰਾਕੇਟ ਲਾਂਚਰ ਜ਼ਬਤ ਕੀਤੇ ਗਏ| ਨਿਊ ਸਾਊਥ ਵੇਲਜ਼ ਵਿੱਚ ਅਪਰਾਧੀਆਂ ਵੱਲੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਪਲਾਈ ਦੀ ਜਾਂਚ ਦੇ ਤਹਿਤ ਪੁਲੀਸ ਨੇ 700 ਤੋਂ ਵਧੇਰੇ ਹਥਿਆਰ ਜ਼ਬਤ ਕੀਤੇ ਹਨ ਅਤੇ ਇਕ 69 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ|
ਸਟ੍ਰਾਈਕ ਫੋਰਸ ਰੈਪਚਰ ਦੇ ਜਾਂਚ ਕਰਤਾਵਾਂ ਨੇ ਜੂਨ 2018 ਵਿੱਚ ਪਾਬੰਦੀਸ਼ੁਦਾ ਹਥਿਆਰਾਂ ਅਤੇ ਬੰਦੂਕਾਂ ਦੀ ਸਪਲਾਈ ਕਰਨ ਵਾਲਿਆਂ ਦਾ ਪਤਾ ਲਗਾਉਣਾ ਸ਼ੁਰੂ ਕੀਤਾ ਸੀ| ਪੁਲੀਸ ਨੇ ਜਾਂਚ ਅਧਿਕਾਰੀਆਂ ਦੇ ਹਿੱਸੇ ਦੇ ਰੂਪ ਵਿਚ ਨਿਊ ਸਾਊਥ ਵੇਲਜ਼ ਦੇ ਮੱਧ ਪੱਛਮੀ ਖੇਤਰ ਦੇ ਕੇਂਦਰ ਮਾਰਗ ਵਿੱਚ ਇਕ ਜਾਇਦਾਦ ਤੇ ਛਾਪਾ ਮਾਰਿਆ ਅਤੇ ਉਕਤ ਵਿਅਕਤੀ ਨੂੰ ਗ੍ਰਿਫਤਾਰ ਕੀਤਾ|ਥੋੜ੍ਹੇ ਸਮੇਂ ਬਾਅਦ ਪੁਲੀਸ ਨੇ ਨਿਯੰਗਨ ਦੇ ਇਕ ਘਰ ਵਿੱਚ ਵੀ ਛਾਪਾ ਮਾਰਿਆ, ਜਿੱਥੇ ਉਹਨਾਂ ਨੇ 700 ਬੰਦੂਕਾਂ ਸਮੇਤ 11 ਤੋਂ ਵਧੇਰੇ ਹਥਿਆਰ ਬਰਾਮਦ ਕੀਤੇ ਜੋ ਗੈਰ ਰਜਿਸਟਰਡ ਸਨ|
ਰਜਿਸਟਰਡ ਬੰਦੂਕ ਡੀਲਰ ਹੈ ਉਸ ਨੂੰ ਨਿਯੰਗਨ ਪੁਲੀਸ ਸਟੇਸ਼ਨ ਲਿਜਾਇਆ ਗਿਆ ਅਤੇ 28 ਅਪਰਾਧਾਂ ਵਿੱਚ ਗੈਰ ਅਧਿਕਾਰਤ ਵਿਅਕਤੀਆਂ ਨੂੰ ਹਥਿਆਰਾਂ ਦੀ ਸਪਲਾਈ ਕਰਨ, ਮਿਲਟਰੀ ਸ਼ੈਲੀ ਦੇ ਹਥਿਆਰ ਵੇਚਣ ਤੇ ਵਿਸਥਾਪਿਤ ਹਥਿਆਰ ਰੱਖਣ ਦਾ ਦੋਸ਼ ਲਗਾਇਆ ਗਿਆ| ਪੁਲੀਸ ਅਦਾਲਤ ਵਿੱਚ ਦੇਸ਼ ਲਗਾਵੇਗੀ ਕਿ ਉਕਤ ਦੋਸ਼ੀ ਵਿਅਕਤੀ ਹਥਿਆਰ ਅਤੇ ਸਬੰਧਤ ਗੋਲਾ ਬਾਰੂਦ ਵੇਚ ਰਿਹਾ ਸੀ| ਨਤੀਜੇ ਵਜੋਂ ਡੀਲਰ ਵਿਅਕਤੀ ਦਾ ਲਾਈਸੈਂਸ ਰੱਦ ਕਰ ਦਿੱਤਾ ਗਿਆ| ਸਾਰੀਆਂ ਬੰਦੂਕਾਂ ਨੂੰ ਫੌਰੇਂਸਿਕ ਜਾਂਚ ਦੇ ਲਈ ਜ਼ਬਤ ਕਰ ਲਿਆ ਗਿਆ| ਕ੍ਰਿਮੀਨਲ ਜਾਸੂਸ ਸੁਪਰਡੈਂਟ ਰੌਬਰਟ ਕ੍ਰਿਚਲੋ ਨੇ ਕਿਹਾ ਕਿ ਹਥਿਆਰਾਂ ਵਿਚ ਇਕ ਰਾਕੇਟ ਲਾਂਚਰ ਸੀ|