ਵੈਲਿੰਗਟਨ, 17 ਜੂਨ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਅੱਜ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ| ਆਪਣੇ ਸੰਬੋਧਨ ਵਿੱਚ ਜੈਸਿੰਡ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਹਥਿਆਬੰਦ ਫੌਜ ਆਯਤਿਤ ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਹੋਣ ਦੇ ਬਾਅਦ ਦੇਸ਼ ਵਿੱਚ ਆਈਸੋਲੇਸ਼ਨ ਅਤੇ ਕੁਆਰੰਟੀਨ ਸਹੂਲਤਾਂ ਦੀ ਨਿਗਰਾਨੀ ਕਰੇਗੀ|
ਅਧਿਕਾਰੀਆਂ ਨੇ 24 ਦਿਨਾਂ ਵਿੱਚ ਪਹਿਲੀ ਵਾਰ ਕੋਵਿਡ-19 ਦੇ ਦੋ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ| ਦੋਵੇਂ ਨਵੇਂ ਮਾਮਲੇ ਯੂਨਾਈਟਿਡ ਕਿੰਗਡਮ ਤੋਂ ਨਿਊਜ਼ੀਲੈਂਡ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਛੋਟ ਵਜੋਂ ਇਕ ਸੰਸਕਾਰ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਕੁਆਰੰਟੀਨ ਵਿਚ ਰਹਿਣ ਦੀ ਇਜਾਜ਼ਤ ਦਿੱਤੀ ਗਈ ਸੀ| ਜੈਸਿੰਡਾ ਨੇ ਕਿਹਾ,ਂਸਭ ਤੋਂ ਪਹਿਲਾਂ, ਮੈਂ ਸਹਾਇਕ ਚੀਫ ਆਫ ਡਿਫੈਂਸ, ਏਅਰ ਕਮੋਡੋਰ ਡਿਗਬੀ ਵੈਬ ਦੀ ਨਿਯੁਕਤੀ ਕਰ ਰਹੀ ਹਾਂ ਤਾਂ ਜੋ ਸਾਰੀਆਂ ਕੁਆਰੰਟੀਨ ਅਤੇ ਆਈਸੋਲੇਸ਼ਨ ਦੀਆਂ ਵੱਖ-ਵੱਖ ਸਹੂਲਤਾਂ ਦੀ ਨਿਗਰਾਨੀ ਕੀਤੀ ਜਾ ਸਕੇ|ਇਸ ਦੌਰਾਨ ਇਨ੍ਹਾਂ ਸਹੂਲਤਾਂ ਵਿੱਚ ਰਹਿਣ ਵਾਲਿਆਂ ਦੇ ਬਾਹਰ ਜਾਣ ਦੀ ਪ੍ਰਕਿਰਿਆ ਵੀ ਸ਼ਾਮਲ ਹੈ|”
ਉਹਨਾਂ ਨੇ ਅੱਗੇ ਕਿਹਾ,”ਸਾਡੀ ਫੌਜ ਦੀਆਂ ਲੌਜਿਸਟਿਕਸ, ਸੰਚਾਲਨ ਦੀ ਮੁਹਾਰਤ ਅਤੇ ਲੋੜ ਪੈਣ ਤੇ ਕਰਮਚਾਰੀ ਇਨ੍ਹਾਂ ਸਹੂਲਤਾਂ ਨੂੰ ਚਲਾਉਣ ਵਿਚ ਸਹਾਇਤਾ ਕਰਨ ਲਈ ਪਹੁੰਚ ਕਰਦੇ ਹਨ|” ਜੈਸਿੰਡਾ ਨੇ ਇਹ ਵੀ ਕਿਹਾ ਕਿ ਸੀਮਾ ਕੰਟਰੋਲ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਜਦਕਿ ਲੋਕਾਂ ਨੂੰ ਕੋਵਿਡ-19 ਦੇ ਪਰੀਖਣ ਦੇ ਬਿਨਾਂ ਛੱਡਣ ਦੀ ਸਹੂਲਤ ਗੈਰ ਸਵੀਕਾਰਯੋਗ ਸੀ|