ਐਸ ਏ ਐਸ ਨਗਰ, 22 ਨਵੰਬਰ – ਰਾਮਗੜ੍ਹੀਆ ਸਭਾ (ਰਜਿ:) ਮੁਹਾਲੀ ਵੱਲੋਂ ਸਭਾ ਦੇ ਸਾਬਕਾ ਪ੍ਰਧਾਨਾਂ ਦਾ ਉਨ੍ਹਾਂ ਵੱਲੋਂ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਪਾਏ ਯੋਗਦਾਨ ਅਤੇ ਨਿਭਾਈਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਭਾ ਦੇ ਪਿਛਲੇ ਪ੍ਰਧਾਨ ਸz. ਸਤਵਿੰਦਰ ਸਿੰਘ ਭਮਰਾ ਅਤੇ ਜਨਰਲ ਸਕੱਤਰ ਸz. ਕਰਮ ਸਿੰਘ ਬਬਰਾ (ਜੋ ਕਿ ਇਸ ਸਮੇਂ ਰਾਮਗੜ੍ਹੀਆ ਸਭਾ ਮੁਹਾਲੀ ਦੇ ਮੌਜੂਦਾ ਪ੍ਰਧਾਨ ਹਨ) ਵਲੋਂ ਨਿਭਾਈਆਂ ਗਈਆਂ ਸੇਵਾਵਾਂ ਲਈ ਉਹਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਮਗੜ੍ਹੀਆ ਸਭਾ ਮੁਹਾਲੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਨੰਨੜਾ ਨੇ ਦਸਿਆ ਕਿ ਇਸ ਮੌਕੇ ਸਭਾ ਦੇ ਮੋਢੀ ਪ੍ਰਧਾਨ ਸz. ਸਵਰਨ ਸਿੰਘ ਚੰਨੀ, ਸz. ਜਸਵੰਤ ਸਿੰਘ ਭੁੱਲਰ, ਸz. ਅਜੀਤ ਸਿੰਘ ਰਨੌਤਾ, ਸz. ਨਿਰਮਲ ਸਿੰਘ ਸੱਭਰਵਾਲ, ਸz. ਮਨਜੀਤ ਸਿਘ ਮਾਨ ਅਤੇ ਡਾ. ਸਤਵਿੰਦਰ ਸਿੰਘ ਭੰਮਰਾ ਦਾ ਸਨਮਾਨ ਕੀਤਾ ਗਿਆ। ਸਾਬਕਾ ਪ੍ਰਧਾਨ ਸz. ਦਰਸ਼ਨ ਸਿੰਘ ਕਲਸੀ ਇਸ ਮੌਕੇ ਨਹੀਂ ਪਹੁੰਚ ਸਕੇ।
ਸਭਾ ਦੇ ਪ੍ਰਧਾਨ ਸz. ਕਰਮ ਸਿੰਘ ਬਬਰਾ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਡਾ: ਸਤਵਿੰਦਰ ਸਿੰਘ ਭੰਮਰਾ ਨੂੰ ਸz. ਦਰਸ਼ਨ ਸਿੰਘ ਕਲਸੀ ਅਤੇ ਸz. ਅਜੀਤ ਸਿਘ ਰਨੌਤਾ ਦੇ ਨਾਲ ਤੀਸਰਾ ਸਰਪ੍ਰਸਤ ਬਣਾਇਆ ਗਿਆ ਹੈ। ਇਸ ਮੌਕੇ ਰਾਮਗੜ੍ਹੀਆ ਸਭਾ ਮੁਹਾਲੀ ਦੇ ਸਾਬਕਾ ਪ੍ਰਧਾਨ ਜਸਵੰਤ ਸਿੰਘ ਭੁੱਲਰ ਦੇ ਆਪਣੇ ਬੱਚਿਆਂ ਕੋਲ ਕੈਨੇਡਾ ਜਾਣ ਦਾ ਐਲਾਨ ਕੀਤਾ ਗਿਆ ਅਤੇ ਹਾਜਰ ਮੈਂਬਰਾਂ ਵਲੋਂ ਉਹਨਾਂ ਨੂੰ ਕੈਨੇਡਾ ਜਾਣ ਲਈ ਸ਼ੁੱਭ ਇਛਾਵਾਂ ਦਿਤੀਆਂ ਗਈਆਂ। ਇਸ ਮੌਕੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸz. ਨਰਿੰਦਰ ਸਿੰਘ ਸੰਧੂ ਅਤੇ ਸz. ਪ੍ਰਦੀਪ ਸਿੰਘ ਭਾਰਜ ਵਿਸ਼ੇਸ਼ ਤੌਰ ਤੇ ਹਾਜਿਰ ਸਨ।