ਐਸ ਏ ਐਸ ਨਗਰ, 22 ਨਵੰਬਰ- ਗਊ ਗ੍ਰਾਸ ਸੇਵਾ ਸਮਿਤੀ ਵਲੋਂ ਸਮਾਜ ਦੇ ਸਹਿਯੋਗ ਨਾਲ ਮੁਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਇਸਦੇ ਨਾਲ ਲਗਦੇ ਵਾਹਨਾਂ ਵਿੱਚ ਗਊ ਸੇਵਾ ਵਾਹਨ ਦਾ ਸੰਚਾਲਨ ਆਰੰਭ ਕੀਤੇ ਨੂੰ ਇਕ ਸਾਲ ਪੂਰਾ ਹੋ ਗਿਆ ਹੈ ਜਿਸ ਦੌਰਾਨ ਗਊ ਸੇਵਾ ਵਾਹਨ ਵਲੋਂ 429 ਕੇਸ ਅਟੈਂਡ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗਊ ਗ੍ਰਾਸ ਸੇਵਾ ਸਮਿਤੀ ਮੁਹਾਲੀ ਦੇ ਸਕੱਤਰ ਬ੍ਰਿਜ ਮੋਹਨ ਜੋਸ਼ੀ ਨੇ ਦਸਿਆ ਕਿ ਇਸ ਦੌਰਾਨ 229 ਗਊ ਵੰਸ਼ ਦਾ ਮੌਕੇ ਤੇ ਇਲਾਜ ਕੀਤਾ ਗਿਆ ਅਤੇ 154 ਬਿਮਾਰ ਅਤੇ ਹਾਦਸਾਗ੍ਰਸਤ ਗਊ ਵੰਸ਼ ਨੂੰ ਗਊਸ਼ਾਲਾ ਅਤੇ ਹਸਪਤਾਲ ਪਹੁੰਚਾਇਆ ਗਿਆ। ਇਸ ਤੋਂ ਇਲਾਵਾ 10 ਮਾਮਲਿਆਂ ਵਿੱਚ ਗਊ ਵੰਸ਼ ਨੂੰ ਨਾਲੇ, ਡੂੰਘੇ ਟੋਏ, ਬੇਸਮੈਂਟ ਵਿਚੋਂ ਸੁਰਖਿਅਤ ਬਾਹਰ ਕਢਿਆ ਗਿਆ। ਉਹਨਾਂ ਕਿਹਾ ਕਿ ਇਸ ਸਾਲ 8 ਗਊ ਵੰਸ਼ ਹਮਲਾਵਰ ਹੋਣ ਕਰਕੇ ਕਾਬੂ ਨਹੀਂ ਕੀਤੇ ਜਾ ਸਕੇ ਅਤੇ 28 ਮਾਮਲਿਆਂ ਵਿੱਚ ਦਸੀ ਗਈ ਥਾਂ ਤੇ ਗਊਵੰਸ਼ ਮੌਜੂਦ ਨਹੀਂ ਸੀ।
ਉਹਨਾਂ ਕਿਹਾ ਕਿ ਸਮਿਤੀ ਵਲੋਂ ਗਊਆਂ ਦੇ ਇਲਾਜ ਲਈ ਹਸਪਤਾਲ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ।