ਅਮਰੀਕਾ, 16 ਨਵੰਬਰ- ਅਮਰੀਕਾ ਦੇ ਉੱਤਰੀ ਮਿਸ਼ੀਗਨ ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਪਾਇਲਟ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ। ਪਿਛਲੇ 3 ਦਿਨਾਂ ਵਿੱਚ ਇਸ ਇਲਾਕੇ ਵਿੱਚ ਹੋਇਆ ਇਹ ਦੂਜਾ ਹਾਦਸਾ ਹੈ। ਪੁਲੀਸ ਨੇ ਦੱਸਿਆ ਕਿ ਪਾਇਲਟ ਕੇਨੇਥ ਡੈਨੀਅਲ ਯਾਟ (61) ਅਤੇ 21 ਸਾਲਾ ਯਾਤਰੀ ਕੋਰਬਿਨ ਡੈਨਿਸ ਕੈਨੇਡੀ, ਚਾਰਲੇਵੋਈਕਸ ਕਾਊਂਟੀ ਦੀ ਮੇਲਰੋਜ਼ ਟਾਊਨਸ਼ਿਪ ਵਿੱਚ ਜੰਗੀ ਇਲਾਕੇ ਵਿੱਚ ਬੀਚਕ੍ਰਾਫਟ ਕਿੰਗ ਏਅਰ ਜਹਾਜ਼ ਵਿੱਚ ਬੀਤੀ ਦੁਪਹਿਰ ਨੂੰ ਮ੍ਰਿਤਕ ਮਿਲੇ।
ਉਨ੍ਹਾਂ ਦੱਸਿਆ ਕਿ ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫੈਡਰਲ ਏਵੀਏਸ਼ਨ ਪ੍ਰਸ਼ਾਸਨ (ਐਫ. ਏ. ਏ.) ਅਤੇ ਨੈਸ਼ਨਲ ਟਰਾਂਸਪੋਰਟ ਸੁਰੱਖਿਆ ਬੋਰਡ ਹਾਦਸੇ ਦੀ ਜਾਂਚ ਕਰ ਰਹੇ ਹਨ। ਐਫ. ਏ. ਏ. ਦੇ ਇੱਕ ਬਿਆਨ ਅਨੁਸਾਰ ਮਿਸ਼ੀਗਨ ਦੇ ਬੀਵਰ ਟਾਪੂ ਤੇ 13 ਨਵੰਬਰ ਨੂੰ ਹੋਏ ਜਹਾਜ਼ ਹਾਦਸੇ ਵਿੱਚ ਵੀ 4 ਵਿਅਕਤੀ ਮਾਰੇ ਗਏ ਸਨ।