ਭਰਤਗੜ੍ਹ 09 ਜੁਲਾਈ 2020 – ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਜੋ ਵੀ ਦਾਅਵੇ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਨਾਲ ਕੀਤੇ ਸਨ ਉਹ ਸਾਰੇ ਵਾਅਦਿਆ ਨੂੰ ਬੂਰ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਵਾਅਦੇ ਸਾਡੇ ਲਈ ਇੱਕ ਪਵਿੱਤਰ ਸੋਗੰਧ ਦੀ ਤਰ੍ਹਾਂ ਹਨ ਉਨ੍ਹਾਂ ਕਿਹਾ ਕਿ ਜਿਹੜੇ ਕੰਮ ਪਿਛਲੇ ਤਿੰਨ ਸਾਲ ਦੌਰਾਨ ਹੋਏ ਹਨ ਉਨਾਂ ਨੇ ਇਸ ਇਲਾਕੇ ਦੇ ਲੋਕਾਂ ਦੀਆਂ ਦਹਾਕਿਆਂ ਪੁਰਾਣੀਆ ਔਕੜਾਂ ਦੂਰ ਕੀਤੀਆ ਹਨ। ਅਜਿਹਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋ ਸ੍ਰੀ ਅਨੰਦਪੁਰ ਸਾਹਿਬ ਹਲਕੇ ਨੂੰ ਖੁੱਲ੍ਹੇ ਦਿਲ ਨਾਲ ਹੀ ਗ੍ਰਾਂਟਾਂ ਦੇਣ ਨਾਲ ਹੀ ਸੰਭਵ ਹੋਇਆ ਹੈ।
ਸਪੀਕਰ ਰਾਣਾ ਕੇ.ਪੀ ਸਿੰਘ ਨੇ ਜਦੋਂ ਅੱਜ ਖਰੋਟਾ ਰੇਲਵੇ ਕਰਾਸਿੰਗ ਤੇ ਬਣਿਆ ਅੰਡਰਪਾਸ ਲੋਕ ਅਰਪਣ ਕੀਤਾ ਤਾਂ ਇਸ ਇਲਾਕੇ ਦੇ ਪੰਤਵੰਤਿਆ ਨੇ ਉਨ੍ਹਾਂ ਦਾ ਵਿਸੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਇਸ ਇਲਾਕੇ ਨੂੰ ਨਵੀ ਲਾਈਫ ਲਾਈਨ ਮਿਲ ਗਈ ਹੈ।
ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਪਿੰਡ ਖਰੋਟਾ ਨਜ਼ਦੀਕ 5 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਰੇਲਵੇ ਲਾਈਨ ਦੇ ਅੰਡਰ ਬ੍ਰਿਜ ਅਤੇ ਆਲੇ ਦੁਆਲੇ ਕੀਤੀ ਉਸਾਰੀ ਤੇ ਸੁਧਾਰ ਦਾ ਉਦਘਾਟਨ ਕਰਨ ਮੌਕੇ ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆ ਕਿਹਾ ਕਿ ਵਿਕਾਸ ਲਈ ਸਾਡੇ ਕੋਲ ਫੰਡਾਂ ਦੀ ਕੋਈ ਘਾਟ ਨਹੀ ਹੈ।
ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਗੁਰੂ ਮਹਾਰਾਜ ਨੇ ਸਾਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿਤਾ। ਜਿਸ ਤੋਂ ਬਾਅਦ ਉਹਨਾਂ ਨੇ ਇਸ ਬੰਦ ਫਾਟਕ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕੀਤੀ ਉਹਨਾਂ ਨੇ ਅੰਡਰ ਬ੍ਰਿਜ ਬਣਾਉਣ ਲਈ ਅਤੇ ਇਸਦੇ ਆਲੇ ਦੁਆਲੇ ਦਾ ਸੁਧਾਰ ਕਰਨ ਲਈ 5 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿਤੀ ਜੋ ਪੰਜਾਬ ਸਰਕਾਰ ਵੱਲੋਂ ਰੇਲਵੇ ਨੂੰ ਦੇ ਕੇ ਇਹ ਪ੍ਰੋਜੈਕਟ ਮੁਕੰਮਲ ਕਰਵਾਇਆ ਗਿਆ।ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਅੱਜ ਪਿੰਡਾਂ ਦੇ ਲੋਕੀ ਵੀ ਖੁਸ ਹਨ ਕਿ ਇਹ ਅੰਡਰ ਬ੍ਰਿਜ ਬਣਨ ਨਾਲ ਉਹਨਾਂ ਦਾ ਆਪਣੇ ਪਿੰਡਾ ਤੇ ਹੋਰ ਸ਼ਹਿਰਾਂ ਨੂੰ ਆਉਣਾ ਜਾਣਾ ਸੌਖਾ ਹੋ ਗਿਆ, ਉਹ ਵੀ ਇਸ ਗੱਲ ਤੋਂ ਖੁਸ ਹਨ ਕਿ ਜੋ ਵਾਅਦਾ ਉਹਨਾਂ ਨੇ ਲੋਕਾਂ ਨਾਲ ਕੀਤਾ ਸੀ ਉਸ ਨੂੰ ਪੁਰਾ ਕਰ ਦਿਤਾ ਹੈ।
ਉਨ੍ਹਾਂ ਕਿਹਾ ਕਿ ਹੁਣ ਮੈਂ ਇਲਾਕੇ ਦੇ ਲੋਕਾਂ ਨਾਲ ਇੱਕ ਹੋਰ ਵਾਅਦਾ ਕਰਕੇ ਜਾਣਾ ਹੈ ਉਹ ਇਹ ਕਿ ਜਲਦੀ ਹੀ ਸਰਸਾ ਵਾਲਾ ਪੁਲ ਬਣਾਇਆ ਜਾਵੇਗਾ। ਜਿਸ ਦਾ ਨਕਸ਼ਾ, ਡਿਜ਼ਾਇਨ ਤਿਆਰ ਹੋ ਰਿਹਾ ਹੈ ,ਜਿਸ ਦਾ ਕੰਮ ਆਉਣ ਵਾਲੇ 6 ਮਹੀਨੇ ਵਿਚ ਸ਼ੁਰੂ ਕਰ ਦਿਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡਾਂ ਨੂੰ ਆਉਣ ਜਾਣ ਲਈ ਨਹਿਰ ਦੀ ਕੱਚੀ ਪਟੜੀ ਨੂੰ ਵੀ ਪੱਕੀ ਕਰਕੇ ਬਣਾ ਦਿਤਾ ਜਾਵੇਗਾ।
ਇਸ ਮੌਕੇ ਸਪੀਕਰ ਰਾਣਾ ਕੇ.ਪੀ ਸਿੰਘ ਨੇ ਦੱਸਿਆ ਕਿ ਲਾਈਟ ਵਹੀਕਲ ਲਈ ਬਣਾਏ ਇਸ ਅੰਡਰ ਪਾਸ ਦੀ ਉਚਾਈ 5 ਮੀਟਰ ਅਤੇ ਚੌੜਾਈ 4 ਮੀਟਰ ਹੈ। ਮੁੱਖ ਮਾਰਗ ਭਰਤਗੜ੍ਹ ਵਾਲੇ ਪਾਸੇ 60 ਮੀਟਰ ਸੜਕ ਅਤੇ ਪਿੰਡ ਵਾਲੇ ਪਾਸੇ 90 ਮੀਟਰ ਸੜਕ ਉਸਾਰੀ ਗਈ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਪੁਲ ਦੀ ਭੂਗੋਲਿਕ ਸਥਿਤੀ ਅਤੇ ਡਿਜ਼ਾਇਨ ਤਿਆਰ ਕਰਨ ਸਮੇਂ ਇਸ ਗੱਲ ਨੂੰ ਧਿਆਨ ਵਿਚ ਰੱਖਿਆ ਗਿਆ ਹੈ ਕਿ ਇਸ ਅੰਡਰ ਪਾਸ ਵਿਚ ਕਦੇ ਪਾਣੀ ਨਹੀ ਠਹਿਰੇਗਾ ਅਤੇ ਇਹ ਆਮ ਲੋਕਾ ਲਈ ਵਰਦਾਨ ਸਿੱਧ ਹੋਵੇਗਾ।
ਜ਼ਿਕਰਯੋਗ ਹੈ ਕਿ ਬੀ.ਬੀ.ਐਮ.ਬੀ.ਵੱਲੋਂ 50 ਸਾਲ ਤੋਂ ਚਲਦਾ ਖਰੋਟਾ ਫਾਟਕ ਵਾਲਾ ਰਸਤਾ ਅਚਾਨਕ ਬੰਦ ਕਰ ਦਿਤਾ ਸੀ। ਜਿਸ ਕਾਰਨ ਕਰੀਬ 15 ਪਿੰਡਾਂ ਦੇ ਲੋਕਾਂ ਨੂੰ ਆਪਣੇ ਪਿੰਡਾਂ ਅਤੇ ਹੋਰ ਬਾਹਰਲੇ ਪਿੰਡਾਂ ਨੂੰ ਜਾਣ ਲਈ ਕਰੀਬ 25 ਕਿਲੋਮੀਟਰ ਦਾ ਚੱਕਰ ਘੁੰਮ ਕੇ ਜਾਣਾ ਪੈਂਦਾ ਸੀ। ਜਿਸ ਨਾਲ ਉਹਨਾਂ ਦੇ ਸਮੇਂ ਅਤੇ ਪੈਸੇ ਦੀ ਬਰਬਾਦੀ ਹੁੰਦੀ ਸੀ।ਪਿੰਡਾਂ ਦੇ ਲੋਕਾਂ ਨੇ ਬੰਦ ਖਰੋਟਾ ਫਾਟਕ ਦਾ ਮਸਲਾ ਕਈ ਵਾਰ ਚੁੱਕਿਆ, ਪਰ ਕਿਸੇ ਨੇ ਇਹਨਾਂ ਦੀ ਸਾਰ ਨਹੀਂ ਲਈ ।ਵਿਧਾਨ ਸਭਾ ਚੋਣਾਂ ਦੌਰਾਨ ਸਪੀਕਰ ਰਾਣਾ ਕੇ.ਪੀ ਸਿੰਘ ਵੱਲੋਂ ਲੋਕਾਂ ਨਾਲ ਖਰੋਟਾ ਫਾਟਕ ਦਾ ਮਸਲਾ ਹੱਲ ਕਰਨ ਦਾ ਵਾਅਦਾ ਕੀਤਾ ਸੀ। ਜਿਸ ਨੂੰ ਉਹਨਾਂ ਨੇ ਹੁਣ ਪੁਰਾ ਕਰ ਦਿਤਾ ਹੈ।
ਇਸ ਮੌਕੇ ਡੀ.ਐਸ.ਪੀ ਰਮਿੰਦਰ ਸਿੰਘ ਕਾਹਲੋਂ, ਐਕਸੀਅਨ ਵਿਸ਼ਾਲ ਗੁਪਤਾ, ਨਰਿੰਦਰ ਪੁਰੀ ਜਿਲ੍ਹਾ ਪ੍ਰੀਸਦ ਮੈਂਬਰ ਭਰਤਗੜ੍ਹ, ਸਰਪੰਚ ਪ੍ਰੇਮ ਸਿੰਘ ਖਰੋਟਾ, ਅਜੀਤ ਸਿੰਘ ਫੋਰਮੈਨ,ਸੁਖਦੀਪ ਸਿੰਘ ਰਾਣਾ, ਯੋਗੇਸ਼ ਪੁਰੀ ਸਾਬਕਾ ਸਰਪੰਚ ਭਰਤਗੜ੍ਹ, ਗੁਰਨਾਮ ਸਿੰਘ ਬੜਾ ਪਿੰਡ ਆਦਿ ਹਾਜਰ ਸਨ।