ਸ਼੍ਰੀਨਗਰ, 28 ਅਕਤੂਬਰ – ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਸਵੇਰੇ ਸੁਰੱਖਿਆ ਫ਼ੋਰਸਾਂ ਨਾਲ ਹੋਈ ਗੋਲੀਬਾਰੀ ਵਿੱਚ ਇੱਕ ਸਥਾਨਕ ਅੱਤਵਾਦੀ ਮਾਰਿਆ ਗਿਆ।
ਪੁਲੀਸ ਨੇ ਦੱਸਿਆ ਕਿ ਬਾਰਾਮੂਲਾ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਚੇਰਦਾਰੀ ਵਿੱਚ ਫ਼ੌਜ ਅਤੇ ਪੁਲੀਸ ਦਲ ਨਾਲ ਹੋਈ ਗੋਲੀਬਾਰੀ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ। ਪੁਲੀਸ ਨੇ ਟਵੀਟ ਕਰ ਕੇ ਕਿਹਾ ਕਿ ਅੱਤਵਾਦੀ ਨੇ ਬਾਰਾਮੂਲਾ ਦੇ ਚੇਰਦਾਰੀ ਵਿੱਚ ਫ਼ੌਜ ਅਤੇ ਪੁਲੀਸ ਦੇ ਏ. ਡੀ. ਪੀ. ਤੇ ਗੋਲੀਬਾਰੀ ਕੀਤੀ, ਚੌਕਸ ਜਵਾਨਾਂ ਦੀ ਕਾਰਵਾਈ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ।
ਪੁਲੀਸ ਨੂੰ ਉਸ ਕੋਲੋਂ ਇੱਕ ਪਿਸਟਲ, ਲੋਡੇਡ ਮੈਗਜ਼ੀਨ ਅਤੇ ਪਾਕਿਸਤਾਨ ਵਿੱਚ ਬਣਿਆ ਹੱਥਗੋਲਾ ਬਰਾਮਦ ਹੋਇਆ ਹੈ। ਪੁਲੀਸ ਟਵਿੱਟਰ ਤੇ ਕਸ਼ਮੀਰ ਦੇ ਪੁਲੀਸ ਡਾਇਰੈਕਟਰ ਜਨਰਲ ਦੇ ਹਵਾਲੇ ਤੋਂ ਕਿਹਾ ਕਿ ਮਾਰੇ ਗਏ ਅੱਤਵਾਦੀ ਦੀ ਪਛਾਣ ਜਾਵੇਦ ਅਹਿਮਦ ਵਾਨੀ, ਕੁਲਗਾਮ ਵਾਸੀ ਦੇ ਰੂਪ ਵਿੱਚ ਹੋਈ ਹੈ।
ਉਸ ਨੇ 2 ਅਕਤੂਬਰ ਨੂੰ ਕੁਲਗਾਮ ਦੇ ਵਾਨਪੋਹ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਕਤਲ ਨੂੰ ਲੈ ਕੇ ਅੱਤਵਾਦੀਆਂ ਦੀ ਮਦਦ ਕੀਤੀ ਸੀ। ਉਹ ਬਾਰਾਮੂਲਾ ਵਿੱਚ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਉਣ ਜਾ ਰਿਹਾ ਸੀ। ਸੁਰੱਖਿਆ ਫ਼ੋਰਸਾਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਸੁਰੱਖਿਆ ਦੀ ਮੁਹਿੰਮ ਚਲਾਈ ਹੋਈ ਹੈ ਅਤੇ ਮੁਹਿੰਮ ਦੇ ਅਧੀਨ ਇਸ ਮਹੀਨੇ 19 ਅੱਤਵਾਦੀ ਮਾਰੇ ਗਏ ਹਨ।