October 11, 2021 ਮੁੰਬਈ, 11 ਅਕਤੂਬਰ ਉੱਤਰ ਪ੍ਰਦੇਸ਼ ਦੇ ਲਖੀਮੁਪਰ ਖੀਰੀ ਹਿੰਸਾ ਵਿੱਚ ਕੁਝ ਕਿਸਾਨਾਂ ਦੀ ਹੱਤਿਆ ਵਿਰੋਧ ਵਿੱਚ ਅੱਜ ਤਿੰਨ ਸੱਤਾਧਾਰੀ ਦਲਾਂ (ਕਾਂਗਰਸ, ਸ਼ਿਵਸੈਨਾ ਅਤੇ ਨੈਸ਼ਨਲ ਕਾਂਗਰਸ) ਵੱਲੋਂ ਮਹਾਰਾਸ਼ਟਰ ਵਿੱਚ ਬੰਦ ਦੀ ਕਾਲ ਦਿੱਤੀ ਗਈ ਸੀ।
ਸੱਤਾਧਾਰੀ ਗਠਜੋੜ ਮਹਾ ਵਿਕਾਸ ਅਘਾੜੀ ਨੇ ਕਿਹਾ ਕਿ ਇਹ ਦਿਖਾਉਣ ਲਈ ਬੰਦ ਦੀ ਅਪੀਲ ਕੀਤੀ ਗਈ ਹੈ ਕਿ ਸੂਬਾ ਦੇਸ਼ ਦੇ ਕਿਸਾਨਾਂ ਨਾਲ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਲੋਕਾਂ ਨੂੰ ਜਗਾਉਣਾ ਜ਼ਰੂਰੀ ਹੈ।
ਕਾਰੋਬਾਰੀ ਸੰਘ ਨੇ ਮਹਾਰਾਸ਼ਟਰ ਬੰਦ ਵਿੱਚ ਹਿੱਸਾ ਲੈ ਕੇ ਪੁਣੇ ਖੇਤੀ ਉਪਜ ਮੰਡੀ ਕਮੇਟੀ (ਏ. ਪੀ. ਐੱਮ. ਸੀ.) ਨੂੰ ਬੰਦ ਰੱਖਣ ਦਾ ਫ਼ੈਸਲਾ ਕੀਤਾ ਸੀ। ਛਤਰਪਤੀ ਸ਼ਿਵਾਜੀ ਮਾਰਕੀਟ ਯਾਰਡ ਐਸੋਸੀਏਸ਼ਨ ਨੇ ਐਲਾਨ ਕੀਤਾ ਗਿਆ ਸੀ ਕਿ ਸਾਰੇ ਫ਼ਲ ਅਤੇ ਮੰਡੀਆਂ ਬਾਜ਼ਾਰ ਬੰਦ ਰਹਿਣਗੇ। ਕਾਰੋਬਾਰੀ ਸੰਘ ਨੇ ਵੀ ਸਾਰੇ ਮੈਂਬਰਾਂ ਤੋਂ ਆਪਣਾ ਕਾਰੋਬਾਰ ਬੰਦ ਰੱਖਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀ ਖੇਤੀਬਾੜੀ ਉਪਜ ਮੰਡੀ ਵਿੱਚ ਨਾ ਲੈ ਕੇ ਆਉਣ।
ਮਹਾਰਾਸ਼ਟਰ ਵਿੱਚ ਬੰਦ ਦੌਰਾਨ ਮੁੰਬਈ ਪੁਲੀਸ ਵੱਲੋਂ ਕਿਸੇ ਵੀ ਅਣਹੋਣੀ ਘਟਨਾ ਤੋਂ ਬਚਣ ਲਈ ਸੜਕਾਂ ਤੇ ਆਪਣੇ ਕਰਮੀਆਂ ਦੀ ਤਾਇਨਾਤੀ ਵਧਾਈ ਗਈ ਸੀ। ਸੂਬਾ ਰਿਜ਼ਰਵ ਪੁਲੀਸ ਫ਼ੋਰਸ ਦੀਆਂ ਤਿੰਨ ਕੰਪਨੀਆਂ, ਹੋਮ ਗਾਰਡ ਦੇ 500 ਜਵਾਨ ਅਤੇ ਸਥਾਨਕ ਹਥਿਆਰਬੰਦ ਇਕਾਈਆਂ ਦੇ 400 ਜਵਾਨਾਂ ਨੂੰ ਪਹਿਲਾਂ ਤੋਂ ਹੀ ਨਰਾਤਿਆਂ ਦੌਰਾਨ ਸੁਰੱਖਿਆ ਲਈ ਜਨਸ਼ਕਤੀ ਦੇ ਰੂਪ ਵਿੱਚ ਤਾਇਨਾਤ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ 3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿੱਚ 4 ਕਿਸਾਨਾਂ ਸਮੇਤ 8 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਗੁੱਸੇ ਵਿੱਚ ਆਈ ਭੀੜ ਨੇ ਇਨ੍ਹਾਂ ਵਾਹਨਾਂ ਵਿੱਚ ਸਵਾਰ ਕੁਝ ਲੋਕਾਂ ਦੀ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪੁਲੀਸ ਨੇ ਲਖੀਮਪੁਰ ਖੀਰੀ ਘਟਨਾ ਦੇ ਸਬੰਧ ਵਿੱਚ 9 ਅਕਤੂਬਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਸੀ।