ਸਰੀ, 7 ਅਕਤੂਬਰ, 2021: ਸਰੀ ਵਿਚ ਵਾਪਰੀ ਗੋਲੀਬਾਰੀ ਦੀ ਘਟਨਾ ਵਿਚ 24 ਸਾਲਾ ਪੰਜਾਬੀ ਗੱਭਰੂ ਦੀ ਮੌਤ ਹੋਣ ਦੀ ਖਬਰ ਹੈ। ਘਟਨਾ ਮੰਗਲਵਾਰ ਦੀ ਰਾਤ ਨੂੰ 80 ਅਵੈਨਿਊ ਅਤੇ 122 ਏ ਸਟ੍ਰੀਟ ਨੇੜੇ ਵਾਪਰੀ। ਗੋਲੀ ਚੱਲਣ ਮਗਰੋਂ ਸਰੀ ਆਰ ਸੀ ਐਮ ਪੀ ਨੂੰ ਮੌਕੇ ’ਤੇ ਸੱਦਿਆ ਗਿਆ।
ਪੁਲਿਸ ਨੇ ਵੇਖਿਆ ਕਿ ਜਵਾਨ ਦੇ ਗੋਲੀਆਂ ਲੱਗੀਆਂ ਸਨ ਤੇ ਪੁਲਿਸ ਨੇ ਮੌਕੇ ’ਤੇ ਹੀ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਪੁਲਿਸ ਦਾ ਕਹਿਣਾ ਹੈ ਕਿ ਨਾਰਥ ਅਤੇ ਸਾਊਥ ਵਿਚ ਜਾਣ ਵਾਲਿਆਂ ਲਈ 122 ਏ ਸਟ੍ਰੀਟ ’ਤੇ ਟਰੈਫਿਕ ਬੰਦ ਰਹੇਗਾ।