ਚੰਡੀਗੜ੍ਹ, 5 ਅਕਤੂਬਰ, 2021: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਡਰੱਗ ਮਾਮਲੇ ਵਿਚ ਮੇਨ ਕੇਸ ਦੀ ਸੁਣਵਾਈ 13 ਅਕਤੂਬਰ ਤੇ ਪਾ ਦਿੱਤੀ ਹੈ .
ਅਸਲ ਵਿਚ ਐਡਵੋਕੇਟ ਨਵਕਿਰਨ ਸਿੰਘ ਨੇ ਇਸ ਮਾਮਲੇ ਦੀ ਸੁਣਵਾਈ ਜਲਦੀ ਕੀਤੇ ਜਾਣ ਲਈ ਅਰਜ਼ੀ ਦਾਇਰ ਕੀਤੀ ਸੀ ਕਿਉਂਕਿ ਪਹਿਲਾਂ ਇਹ ਸੁਣਵਾਈ ਨਵੰਬਰ ਮਹੀਨੇ ਵਿਚ ਹੋਣ ਸੀ। ਜਸਟਿਸ ਏ ਜੀ ਮਸੀਹ ਅਤੇ ਜਸਟਿਸ ਅਸ਼ੋਕ ਕੁਮਾਰ ਵਰਮਾ ਦੀ ਡਵੀਜ਼ਨ ਬੈਂਚ ਨੇ ਅੱਜ ਇਹ ਅਰਜ਼ੀ ਪ੍ਰਵਾਨ ਕਰ ਲਈ ਤੇ ਮਾਮਲੇ ਦੀ ਸੁਣਵਾਈ 13ਅਕਤੂਬਰ ’ਤੇ ਪਾ ਦਿੱਤੀ। ਪਰ ਐਸ ਟੀ ਐਫ ਦੀ ਜਾਂਚ ਰੀਪੋਰਟ ਵਾਲਾਂ ਬੰਦ ਲਿਫਾਫਾ ਕਦੋਂ ਖੁੱਲ੍ਹੇਗਾ -ਇਸ ਦਾ ਨਿਤਾਰਾ ਅਗਲੀ ਸੁਣਵਾਈ ਤੇ ਹੀ ਹੋਵੇਗਾ.