ਚੰਡੀਗੜ੍ਹ, 4 ਅਕਤੂਬਰ, 2021: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਬਿਜ਼ਨਸ ਲੀਡਰਜ਼ ਦੀ ਮੇਜ਼ਬਾਨੀ ਕਰ ਕੇ ਉਹਨਾਂ ਨੂੰ 26 ਅਕਤੂਬਰ ਨੁੰ ਹੋਣ ਵਾਲੇ ਸੰਮੇਲਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਚੰਨੀ ਨੇ ਲਗਾਤਾ ਕੀਤੇ ਟਵੀਟ ਵਿਚ ਕਿਹਾ ਕਿ ਮੈਨੂੰ ਅੱਜ ਬਿਜ਼ਲਸ ਲੀਡਰਜ਼ ਦੀ ਲੰਚ ’ਤੇ ਮੇਜ਼ਬਾਨੀ ਕਰ ਕੇ ਬਹੁਤ ਖੁਸ਼ੀ ਹੋਈ। ਇਸ ਦੌਰਾਨ ਅਸੀਂ ਪੰਜਾਬ ਵਿਚ ਪੂਰੀ ਉਦਯੋਗਿਕ ਸਮਰਥਾ ਉਘਾੜਨ ’ਤੇ ਚਰਚਾ ਕੀਤੀ। ਮੈਂ ਸੂਬੇ ਦੇ ਵਿਕਾਸ ਦੀ ਕਹਾਣੀ ਨੁੰ ਅੱਗੇ ਤੋਰਨ ਵਾਸਤੇ ਉਹਨਾਂ ਦੀ ਰਾਇ ਲਈ।
ਉਹਨਾਂ ਕਿਹਾ ਕਿ ਪੰਜਾਬ ਸਭ ਤੋਂ ਬੇਹਤਰੀਨ ਤੇ ਢੁਕਵਾਂ ਬਿਜ਼ਨਸ ਮਾਹੌਲ ਪ੍ਰਦਾਨ ਕਰਦਾ ਹੈ। ਬਿਨਾਂ ਰੁਕਾਵਟ ਬਿਜਲੀ, ਕਦੇ ਵੀ ਲੇਬਰ ਮਸਲਿਆਂ ਦਾ ਇਤਿਹਾਸ ਨਾ ਹੋਣਾ, ਤੁਰੰਤ ਕਲੀਅਰੰਸ ਤੇ ਸਭ ਤੋਂ ਚੰਗੀ ਲੋਜਿਸਟਿਕਲ ਕਲੈਕਨਟੀਵਿਟੀ ਸੂਬੇ ਵਿਚ ਉਦਯੋਗ ਪੱਖੀ ਵਾਤਾਵਰਣ ਪ੍ਰਦਾਨ ਕਰਦੇ ਹਨ। ਮੈਂ ਤੁਹਾਨੂੰ ਪੰਜਾਬ ਦੀ ਪ੍ਰਗਤੀ ਦਾ ਹਿੱਸਾ ਬਣਨ ਦੀ ਅਪੀਲ ਕਰਦਾ ਹਾਂ।