ਪਟਿਆਲਾ 4 ਅਕਤੂਬਰ 2021: ਸੰਯੁਕਤ ਕਿਸਾਨ ਮੋਰਚੇ ਵਲੋਂ ਲਖੀਮਪੁਰ ਖੀਰੀ ਉੱਤਰ ਪ੍ਰਦੇਸ਼ ਵਿਚ ਵਾਪਰੇ ਨਿੰਦਣਯੋਗ ਹਾਦਸੇ ਵਿੱਚ ਮਾਰੇ ਗਏ 8 ਕਿਸਾਨਾਂ ਦੀ ਮੌਤ ਦੇ ਸਬੰਧ ਵਿੱਚ ਡੀਸੀ ਦਫ਼ਤਰ ਪਟਿਆਲਾ ਨੂੰ ਘੇਰਿਆ ਗਿਆ।ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਆਖਿਆ ਉੱਤਰ ਪ੍ਰਦੇਸ਼ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਕੇਂਦਰ ਚ ਭਾਜਪਾ ਸਰਕਾਰ ਤੇ ਉਤੱਰ ਪ੍ਰਦੇਸ਼ ਦੀ ਭਾਜਪਾ ਸਰਕਾਰ ਦੀ ਮਿਲੀਭੁਗਤ ਨਾਲ ਇਹ ਸਭ ਕੁਝ ਹੋ ਰਿਹਾ ਹੈ । ਕਿਸਾਨਾਂ ਵੱਲੋਂ ਮੰਗ ਹੈ ਕਿ ਮੰਤਰੀ ਤੇ ਉਸਦੇ ਲੜਕੇ ਤੇ ਪਰਚੇ ਦਰਜ਼ ਕਰ ਕੇ ਇਸ ਦੀ ਮੈਜਿਸਟ੍ਰੇਟ ਤੋਂ ਜਾਂਚ ਕਰਵਾਈ ਜਾਵੇ । ਕਿਸਾਨਾਂ ਨੇ ਕੇਂਦਰ ਤੇ ਯੂਪੀ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ।