ਪਟਿਆਲਾ, 30 ਸਤੰਬਰ, 2021: ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੀ ਆਰ ਟੀ ਸੀ ਦੀ ਬੱਸ ਵਿਚ ਰਾਜਪੁਰਾ ਤੋਂ ਪਟਿਆਲਾ ਤੱਕ ਸਫਰ ਕੀਤਾ ਤੇ ਲੋਕਾਂ ਤੋਂ ਮੁਸ਼ਕਿਲਾਂ ਜਾਣੀਆਂ।
ਉਹਨਾਂ ਖੁਦ ਇਹ ਗੱਲ ਆਪਣੇ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਤੇ ਲਿਖਿਆ ਹੈ ਕਿ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਅੱਜ ਗਿੱਦੜਬਾਹਾ ਜਾ ਰਿਹਾ ਸੀ ਅਤੇ ਸੋਚਿਆ ਕਿਓਂ ਨਾ PRTC ਦੀ ਬੱਸ ਵਿੱਚ ਸਫਰ ਕਰਕੇ ਲੋਕਾਂ ਨੂੰ ਸਰਕਾਰੀ ਬੱਸਾਂ ਵਿੱਚ ਆਉਂਦੀਆਂ ਮੁਸਕਿਲਾਂ ਜਾਣ ਲਵਾਂ।
ਰਾਜਪੁਰੇ ਤੋਂ ਪਟਿਆਲ਼ਾ ਦਾ ਸਫਰ ਸਰਕਾਰੀ ਬੱਸ ਵਿੱਚ ਕਰਕੇ ਲੋਕਾਂ ਨਾਲ ਗੱਲਬਾਤ ਕੀਤੀ ।
ਮੇਰੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਸਮਝ ਕਿ ਉਨ੍ਹਾਂ ਦਾ ਹੱਲ ਜਲਦੀ ਤੋਂ ਜਲਦੀ ਕਰਵਾ ਸਕਾਂ ।