ਮਹਿਲ ਕਲਾਂ, 24 ਸਤੰਬਰ – ਸਥਾਨਕ ਕਸਬੇ ਅੰਦਰ ਗੁਰਪ੍ਰੀਤ ਹੋਲੀ ਹਾਰਟ ਸਕੂਲ ਨਜ਼ਦੀਕ ਲੁਧਿਆਣ-ਬਠਿੰਡਾ ਮੁੱਖ ਮਾਰਗ ਤੇ ਇੱਕ ਤੇਜ਼ ਰਫ਼ਤਾਰ ਵਹੀਕਲ ਵੱਲੋਂ ਲਪੇਟ ਵਿੱਚ ਲੈਣ ਕਾਰਨ ਸਾਈਕਲ ਸਵਾਰ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਾਈਕਲ ਸਵਾਰ ਆਪਣੇ ਸਾਈਕਲ ਤੇ ਸਵਾਰ ਹੋ ਕੇ ਪਿੰਡ ਵਜੀਦਕੇ ਖ਼ੁਰਦ ਤੋਂ ਪਾਵਰ ਕਾਮ ਗਰਿੱਡ ਮਹਿਲ ਕਲਾਂ ਵਿੱਚ ਡਿਊਟੀ ਤੇ ਆ ਰਿਹਾ ਸੀ ਜਦੋਂ ਗੁਰਪ੍ਰੀਤ ਹੋਲੀ ਹਾਰਟ ਸਕੂਲ ਨਜ਼ਦੀਕ ਪਹੁੰਚਿਆਂ ਤਾਂ ਉਸ ਨੂੰ ਪਿਛਲੇ ਪਾਸਿਉਂ ਆ ਰਹੇ ਕਿਸੇ ਤੇਜ਼ ਰਫ਼ਤਾਰ ਵਹੀਕਲ ਨੇ ਆਪਣੀ ਲਪੇਟ ਵਿੱਚ ਲੈ ਲਿਆ। ਇਸ ਘਟਨਾ ਸਬੰਧੀ ਪਤਾ ਲੱਗਦਿਆਂ ਏ. ਐੱਸ. ਆਈ. ਜਗਰੂਪ ਸਿੰਘ ਨੇ ਪੁਲੀਸ ਪਾਰਟੀ ਸਮੇਤ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਲਾਸ਼ ਨੂੰ ਕਬਜ਼ੇ ਤੇ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਘਟਨਾ ਦੇ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
















