ਸ਼੍ਰੀ ਅਨੰਦਪੁਰ ਸਾਹਿਬ, 15 ਸਤੰਬਰ 2021-ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦੀ ਪ੍ਧਾਨ ਬੀਬੀ ਜਗੀਰ ਕੌਰ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦੋ ਦਿਨ ਪਹਿਲਾਂ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਵਿਖੇ ਹੋਈ ਬੇਅਦਬੀ ਦੇ ਦੋਸ਼ੀ ਦਾ ਸਬੰਧ ਸਿਰਸਾ ਦੇ ਸੌਦਾ ਸਾਧ ਦੇ ਨਾਲ ਸਬੰਧ ਹੈ । ਜਿਸ ਬਾਰੇ ਹਾਲੇ ਪੁਲਿਸ ਨੇ ਦੱਸਣਾ ਹੈ ਪਰ ਸਾਡੀ ਜਥੇਬੰਦੀਆਂ ਵੱਲੋਂ ਵੀ ਉਸ ਦਾ ਪਿਛੋਕੜ ਜਾਣਿਆ ਗਿਆ ਹੈ ਕਿ ਉਸ ਦੋਸ਼ੀ ਦਾ ਪਿਤਾ ਅਮਰੀਕਾ ਵਿਚ ਰਹਿੰਦਾ ਹੈ, ਉਸ ਦਾ ਪਿਤਾ ਸੌਦਾ ਸਾਧ ਦੇ ਪ੍ਰਬੰਧਕੀ ਕਮੇਟੀ ਦਾ ਮੈਂਬਰ ਵੀ ਹੈ ।
ਉਨ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਰ ਗਰਮਦਲੀਆਂ ਨੂੰ ਕਿਹਾ ਕਿ ਉਹ ਕੇਸਗਡ਼੍ਹ ਸਾਹਿਬ ਵਿਖੇ ਧਰਨਾ ਦੇਣ ਦੀ ਬਜਾਏ ਜ਼ਿਲ੍ਹਾ ਰੂਪਨਗਰ ਦੇ ਐੱਸਐੱਸਪੀ ਮੂਹਰੇ ਗੁਹਾਰ ਲਾਉਣ। ਉਨ੍ਹਾਂ ਕਿਹਾ ਕਿ ਸੰਗਤਾਂ ਇੱਥੇ ਡੇਰਾ ਲਗਾਉਣ ਦੀ ਬਜਾਏ ਐੱਸਐੱਸਪੀ ਰੂਪਨਗਰ ਦਾ ਸਿਰ ਪਾੜਨ ।
ਉਨਾਂ ਕਿਹਾ ਕਿ ਜਦੋਂ ਸੇਵਾਦਾਰਾਂ ਨੇ ਦੋਸ਼ੀ ਨੂੰ ਫੜਿਆ ਤਾਂ ਸਾਡੇ ਸੇਵਾਦਾਰਾਂ ਦੀ ਸ਼ਾਬਾਸ਼ ਹੈ ਤੇ ਉਨ੍ਹਾਂ ਨੂੰ ਹੌਸਲਾ ਅਫਜ਼ਾਈ ਹੈ ਕਿ ਉਨ੍ਹਾਂ ਨੇ ਆਪਣੀ ਬਹਾਦਰੀ ਦਿਖਾਉਂਦੇ ਹੋਏ ਦੋਸ਼ੀ ਨੂੰ ਦਬੋਚ ਲਿਆ ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਉਹ ਇਸ ਬੇਅਦਬੀ ਕਾਂਡ ਦੀ ਡੂੰਘਾਈ ਤੱਕ ਜਾਂਚ ਕਰੇ ਤਾਂ ਕਿ ਇਹੋ ਜਿਹੀਆ ਹੋ ਰਹੀਆਂ ਬੇਅਦਬੀਆਂ ਨੂੰ ਨੱਥ ਪਾਈ ਜਾ ਸਕੇ, ਕਿਉਂਕਿ ਸਾਡੀ ਜਥੇਬੰਦੀਆਂ ਦਾ ਕੰਮ ਸਿਰਫ ਪੁਲਿਸ ਕੋਲ ਫਡ਼ਾਉਣਾ ਹੈ, ਉਸ ਦੋਸ਼ੀ ਦੇ ਪਿੱਛੇ ਹੱਥ ਕਿਸ ਦਾ ਹੈ, ਇਸ ਦੀ ਜਾਂਚ ਕਰਨਾ ਪੁਲਿਸ ਅਤੇ ਹੋਰ ਏਜੰਸੀਆਂ ਦਾ ਕੰਮ ਹੈ ।