ਔਕਲੈਂਡ 15 ਸਤੰਬਰ, 2021: ਵਾਈਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਟਰੱਸਟ ਹਮਿਲਟਨ ਅਤੇ ਵਾਇਕਾਟੋ ਮਲਟੀਕਲਚਰਲ ਕਾਉਂਸਲ ਦੇ ਸਾਂਝੇ ਉਦਮ ਸਦਕਾ ਅੱਜ ਹਮਿਲਟਨ ਵਿਖੇ ਛੇਵਾਂ ਸ਼ਾਨਦਾਰ ਦੋ ਦਿਨਾਂ ਖੂਨਦਾਨ ਕੈਂਪ ਦੀ ਸ਼ੁਰੂਆਤ ਕੀਤੀ ਗਈ। ਇਸ ਵਾਰ ਦਾ ਇਹ ਖੂਨਦਾਨ ਕੈਂਪ ਭਾਰਤ ਦੀ ਆਜ਼ਾਦੀ ਦੇ ਮਹਾਨ ਸ਼ਹੀਦਾਂ ਅਤੇ ਭਾਰਤੀ ਕਿਸਾਨੀ ਨੂੰ ਸਮਰਪਿਤ ਸੀ।
ਅੱਜ ਪਹਿਲੇ ਦਿਨ ਲਗਭਗ 34 ਡੌਨਰਜ਼ ਵੱਲੋਂ ਖੂਨ ਅਤੇ ਪਲਾਜ਼ਮਾ ਦਾਨ ਕੀਤਾ ਗਿਆ ਜ਼ਿਨ੍ਹਾਂ ਵਿੱਚ ਬਲਵੰਤ ਸਿੱਘ, ਸੰਦੀਪ ਕਲਸੀ, ਗੁਰਪ੍ਰੀਤ ਸਿੱਘ, ਓਮ ਸਿੰਘ ਭੱਟੀ, ਹਰਗੁਣਜੀਤ ਸਿੰਘ, ਗੁਰਕੰਵਰ ਸਿੰਘ ਭੁੱਲਰ, ਸੰਦੀਪ ਸਿੰਘ ਜੌਹਲ, ਮਨਪ੍ਰੀਤ ਸਿੰਘ MP, ਕਮਲਜੀਤ ਕੌਰ ਸੰਘੇੜਾ, ਮੁਨੀਸ਼ ਤੱਖਰ, ਅਰਸ਼ ਸੰਧੂ, ਸੁਖਵਿੰਦਰ ਸੰਧੂ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ, ਅਤੁੱਲ ਸ਼ਰਮਾ, ਪਰੱਭਜੋਤ ਕੌਰ, ਹਰਕੰਵਲ ਸਿੰਘ, ਡੇਨੀਅਲ ਡੱਗਲਸ, ਸੁਖਵਿੰਦਰ ਸਿੰਘ ਸੁੱਖੀ, ਸਤਿੰਦਰਅਜੀਤ ਸਿੰਘ, ਜੋਬਨਦੀਪ ਸਿੰਘ, ਹਰੀਸ਼ ਚੰਦਰ, ਪ੍ਰੀਤ ਜੱਗੀ, ਲਖਵੀਰ ਸਿੰਘ, ਸਤਨਾਮ ਸਿੰਘ ਬੁੱਮਰਾ, ਅਮਰੀਕ ਬਰਾੜ, ਜਸਪਾਲ ਸਿੰਘ ਰਾਏ, ਪਰਮਵੀਰ ਸਿੰਘ ਦੇ ਨਾਂਅ ਵਰਣਨਯੋਗ ਹਨ ਇਹਨਾਂ ਤੋਂ ਇਲਾਵਾ 12 ਡੌਨਰਜ ਦੀ ਰੀਬੁਕਿੰਗ ਵੀ ਕੀਤੀ ਗਈ।
ਪਹਿਲੇ ਦਿਨ ਸਫਲ ਕੈਂਪ ਲਈ ਸ. ਜਰਨੈਲ ਸਿੰਘ ਰਾਹੋਂ ਪ੍ਰਧਾਨ ਟਰੱਸਟ, ਰਵਿੰਦਰ ਸਿੰਘ ਪੁਆਰ ਮਲਟੀਕਲਚਰ ਕਾਉਂਸਲ ਦੇ ਪ੍ਰਧਾਨ, ਸ੍ਰੀਮਤੀ ਕਮਲਜੀਤ ਕੌਰ ਸੰਘੇੜਾ ਉੱਪ ਪ੍ਰਧਾਨ, ਹਰਗੁਣਜੀਤ ਸਿੰਘ, ਜਸਨੀਤ ਸੰਘੇੜਾ, ਅਰਸ਼ ਬਰਾੜ, ਮੁਨੀਸ਼ਾ ਨਾਗਰ ਨੇ ਪੂਰਾ ਦਿੱਨ ਸਰਗਰਮੀ ਨਾਲ ਕੰਮ ਕਰਕੇ ਕੈਂਪ ਨੂੰ ਸਫਲ ਕੀਤਾ ਅਤੇ ਕੈਂਪ ਕੱਲ ਨੂੰ ਵੀ ਜਾਰੀ ਰਹੇਗਾ, ਦਾਨੀ ਸੱਜਣਾਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।