ਬਠਿੰਡਾ, 17 ਅਗਸਤ 2020: ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਨੇ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਮੰਨਵਾਉਣ ਲਈ ਤਿੱਖੇ ਸੰਘਰਸ਼ ਦਾ ਐਲਾਨ ਕਰਦਿਆਂ ਧਰਨੇ ਲਾਉਣ ਤੇ ਪੁਤਲੇ ਫੂਕਣ ਦੀ ਲੜੀ ਚਲਾਉਣ ਦਾ ਫੈਸਲਾ ਕੀਤਾ ਹੈ। ਅੱਜ ਚਿਲਡਰਨ ਪਾਰਕ ਬਠਿੰਡਾ ਵਿਖੇ ਮਾਲਵਾ ਖੇਤਰ ਦੇ ਜਿਲਿਆਂ ਨਾਲ ਸਬੰਧਿਤ ਯੂਨੀਅਨ ਦੀਆਂ ਜਿਲਾ ਪ੍ਰਧਾਨਾਂ, ਬਲਾਕ ਪ੍ਰਧਾਨਾਂ ਤੇ ਸਰਗਰਮ ਆਗੂਆਂ ਦੀ ਇਕ ਭਰਵੀਂ ਮੀਟਿੰਗ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਹੋਈ। ਆਂਗਣਵਾੜੀ ਆਗੂਆਂ ਨੇ ਦੋਸ਼ ਲਾਇਆ ਕਿ ਸਮੇਂ ਦੀਆਂ ਸਰਕਾਰਾਂ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਹਮੇਸ਼ਾ ਹੀ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਬਾਕੀ ਸਾਰੇ ਵਿਭਾਗਾਂ ਦੇ ਕੱਚੇ ਮੁਲਾਜਮਾਂ ਨੂੰ ਕੁਝ ਸਾਲਾਂ ਬਾਅਦ ਸਰਕਾਰੀ ਮੁਲਾਜਮ ਦਾ ਦਰਜਾ ਦਿੱਤਾ ਜਾਂਦਾ, ਪਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ 45 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਰਕਾਰੀ ਮੁਲਾਜਮ ਨਹੀ ਐਲਾਨਿਆ ਗਿਆ ਜਿਸ ਨੂੰ ਲੈਕੇ ਪੰਜਾਬ ਦੀਆਂ ਕਰੀਬ 54 ਹਜਾਰ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵਿੰਚ ਰੋਸ ਪਾਇਆ ਜਾ ਰਿਹਾ; ਹੈ।
ਮੀਟਿੰਗ ਦੌਰਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਸੂਬਾ ਕਮੇਟੀ ਵੱਲੋਂ ਲਏ ਗਏ ਫੈਸਲੇ ਅਨੁਸਾਰ 1 ਸਤੰਬਰ ਤੋਂ 30 ਸਤੰਬਰ ਤੱਕ ਪੰਜਾਬ ਭਰ ਵਿਚ ਬਲਾਕ ਪੱਧਰ ’ਤੇ ਰੋਸ ਪ੍ਰਦਰਸ਼ਨ ਕਰਕੇ ਧਰਨੇ ਦਿੱਤੇ ਜਾਣਗੇ। ਜਦ ਕਿ 2 ਅਕਤੂਬਰ ਨੂੰ ਸੂਬੇ ਭਰ ਵਿਚ ਕੇਂਦਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਦੀ ਰਣਨੀਤੀ ਘੜੀ ਗਈ ਹੈ। ਉਹਨਾਂ ਕਿਹਾ ਕਿ ਜਾਂ ਤਾਂ ਸਰਕਾਰ ਉਹਨਾਂ ਨੂੰ ਪੱਕਾ ਕਰੇ, ਜਾਂ ਘੱਟੋ-ਘੱਟ ਉਜਰਤਾਂ ਨੂੰ ਮੁੱਖ ਰੱਖਦਿਆਂ ਵਰਕਰ ਨੂੰ 24 ਹਜ਼ਾਰ ਤੇ ਹੈਲਪਰ ਨੂੰ 18 ਹਜ਼ਾਰ ਰੁਪਏ ਮਾਣਭੱਤਾ ਦਿੱਤਾ ਜਾਵੇ। ਹਰਗੋਬਿੰਦ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਅਕਤੂਬਰ 2018 ਤੋਂ ਰੋਕੀ ਬੈਠੀ ਕੇਂਦਰ ਵੱਲੋਂ ਵਧਾਏ ਗਏ ਮਾਣਭੱਤੇ ਦੇ ਪੈਸੇ ਜੋ ਕ੍ਰਮਵਾਰ 600 ਰੁਪਏ ਤੇ 300 ਰੁਪਏ ਹਨ, ਨੂੰ ਤੁਰੰਤ ਰਲੀਜ ਕਰੇ। ਪਿਛਲੇ ਦੋ ਸਾਲਾਂ ਤੋਂ ਪੋਸ਼ਣ ਅਭਿਆਨ ਅਤੇ ਪ੍ਰਧਾਨ ਮੰਤਰੀ ਮਾਤਰਮ ਯੋਜਨਾ ਦੇ ਪੈਸੇ ਵੀ ਨਹੀ ਦਿੱਤੇ ਗਏ। ਕਰੈਚ ਵਰਕਰਾਂ ਨੂੰ ਸਮੇਂ ਸਿਰ ਤਨਖਾਹਾਂ ਨਹੀ ਦਿੱਤੀਆਂ ਜਾ ਰਹੀਆਂ ਤੇ ਐਨ.ਜੀ.ਓ. ਅਧੀਨ ਚੱਲਦੇ ਬਲਾਕਾਂ ਨੂੰ ਵਾਪਸ ਵਿਭਾਗ ਅਧੀਨ ਨਹੀ ਲਿਆਂਦਾ ਜਾ ਰਿਹਾ।
ਸੂਬਾ ਪ੍ਰਧਾਨ ਨੇ ਬਾਲਣ ਦੇ ਪੈਸੇ 40 ਪੈਸੇ ਦੀ ਥਾਂ ਇੱਕ ਰੁਪਏ ਕਰਨ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਸਰਕਾਰਾਂ ਨੇ ਲਾਰੇ ਲਾ ਕੇ ਹੀ ਡੰਗ ਸਾਰਿਆ ਹੈ, ਜਿਸ ਕਰਕੇ ਯੂਨੀਅਨ ਨੂੰ ਆਪਣਾ ਹੱਕ ਲੈਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਇਸ ਮੌਕੇ ਬਲਵੀਰ ਕੌਰ ਮਾਨਸਾ, ਸ਼ਿੰਦਰਪਾਲ ਕੌਰ ਭਗਤਾ, ਦਲਜੀਤ ਕੌਰ ਬਰਨਾਲਾ, ਸ਼ੀਲਾ ਦੇਵੀ ਫਿਰੋਜਪੁਰ, ਮਹਿੰਦਰ ਕੌਰ ਪੱਤੋ ਮੋਗਾ, ਿਸ਼ਨਾ ਦੇਵੀ ਔਲਖ ਫਰੀਦਕੋਟ, ਜਸਪਾਲ ਕੌਰ ਝੁਨੀਰ, ਪ੍ਰਕਾਸ਼ ਕੌਰ ਮਮਦੋਟ, ਕੁਲਜੀਤ ਕੌਰ ਗੁਰੂਹਰਸਹਾਏ, ਲਾਭ ਕੌਰ ਸੰਗਤ, ਸਰਬਜੀਤ ਕੌਰ ਫੂਲ, ਅਮਿ੍ਰਤਪਾਲ ਕੌਰ ਬੱਲੂਆਣਾ, ਇੰਦਰਜੀਤ ਕੌਰ ਖੂਈਆਂ ਸਰਵਰ, ਸੁਮਿੱਤਰਾ ਦੇਵੀ ਫਾਜਿਲਕਾ, ਗਗਨ ਮੱਲਣ, ਰਜਿੰਦਰ ਕੌਰ ਮੁਕਤਸਰ, ਓਂਕਾਰ ਕੌਰ ਮਲੋਟ, ਭੋਲੀ ਕੌਰ ਮਹਿਲ ਕਲਾਂ, ਗੁਰਮੀਤ ਕੌਰ ਜੈਤੋ, ਮਨਜੀਤ ਕੌਰ ਨਥਾਣਾ, ਪਰਮਜੀਤ ਕੌਰ ਖੇੜੀ, ਸੁਰਿੰਦਰ ਕੌਰ ਮਲੇਰਕੋਟਲਾ, ਪਰਮਜੀਤ ਕੌਰ, ਕੁਲਵੰਤ ਕੌਰ ਨਿਹਾਲ ਸਿੰਘ ਵਾਲਾ, ਗੁਰਮੇਲ ਕੌਰ ਸਰਦੂਲਗੜ ਅਤੇ ਵੀਰਪਾਲ ਕੌਰ ਬੁਢਲਾਡਾ ਆਦਿ ਆਗੂਆਂ ਨੇ ਸਪਸ਼ਟ ਕੀਤਾ ਕਿ ਤਾਜਾ ਸੋਂਘਰਸ਼ ਲਾਂਹੀ ਵੱਡੇ ਪੱਧਰ ਤੇ ਲਾਮਬੰਦੀ ਕੀਤੀ ਜਾਏਗੀ ਅਤੇ ਸੰਘਰਸ਼ ਜਾਰੀ ਰੱਖਿਆ ਜਾਏਗਾ।