ਨਵੀਂ ਦਿੱਲੀ, 13 ਸਤੰਬਰ ਉੱਤਰੀ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ਵਿੱਚ ਇਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸਦੇ ਮਲਬੇ ਵਿੱਚ ਇਕ ਵਿਅਕਤੀ ਦੱਬਿਆ ਹੋਇਆ ਸੀ ਜਿਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਸਬਜ਼ੀ ਮੰਡੀ ਇਲਾਕੇ ਦੇ ਮਲਕਾ ਗੰਜ ਵਿੱਚ ਅਚਾਨਕ ਇਕ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ। ਹਾਦਸੇ ਸਮੇਂ ਇਮਾਰਤ ਵਿੱਚ ਇਕ ਨੌਜਵਾਨ ਦੱਬਿਆ ਹੋਇਆ ਮਿਲਿਆ ਸੀ ਜਿਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਦਿੱਲੀ ਐਮਰਜੈਂਸੀ ਵਿਭਾਗ ਅਨੁਸਾਰ ਸਵੇਰੇ 11 ਕੁ ਵਜੇ ਦੇ ਕਰੀਬ ਤੇ ਇਮਾਰਤ ਡਿੱਗਣ ਦੀ ਸੂਚਨਾ ਮਿਲੀ ਸੀ। ਕਈ ਕਾਰਾਂ ਦੇ ਉੱਪਰ ਵੀ ਇਮਾਰਤ ਦਾ ਮਲਬਾ ਡਿੱਗਿਆ ਹੈ। ਫਿਲਹਾਲ ਪੁਲੀਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਬਚਾਅ ਕਾਰਜ ਵਿੱਚ ਜੁਟੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਲਬੇ ਹੇਠ ਕੁਝ ਲੋਕ ਦੱਬੇ ਹੋ ਸਕਦੇ ਹਨ।
ਜਿਕਰਯੋਗ ਹੈ ਕਿ ਦਿੱਲੀ ਵਿੱਚ ਦੋ ਦਿਨ ਹੋਈ ਬਾਰਿਸ਼ ਦੇ ਚੱਲਦਿਆਂ ਸੜਕਾਂ ਅਤੇ ਗਲੀਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਬਰਕਰਾਰ ਹੈ। ਲਾਹੌਰੀ ਗੇਟ, ਮਟਿਆ ਮਹਿਲ, ਚਾਂਦਨੀ ਚੌਕ, ਚਾਵੜੀ ਬਾਜ਼ਾਰ ਅਤੇ ਸਦਰ ਬਾਜ਼ਾਰ ਦੀਆਂ ਗਲੀਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਅੱਜ ਵੀ ਦੇਖਣ ਨੂੰ ਮਿਲੀ