ਕੈਲਗਰੀ, 13 ਸਤੰਬਰ 2021 : ਕੋਵਿਡ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰ ਵਰਗ ਦੀ ਆਰਥਿਕ ਤੌਰ ‘ਤੇ ਮਦਦ ਕੀਤੀ ਜਿਸ ਕਾਰਨ ਹੀ ਲੋਕਾਂ ਨੂੰ ਮੁੱਢਲੀਆਂ ਲੋੜਾਂ ਪੂਰੀਆਂ ਕਰਨ ‘ਚ ਕੋਈ ਸਮੱਸਿਆ ਪੈਦਾ ਨਹੀਂ ਹੋਈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਲਗਰੀ ਸਕਾਈਵਿਊ ਤੋਂ ਚੋਣ ਲੜ ਰਹੇ ਜੌਰਜ ਚਾਹਲ ਨੇ ਕੀਤਾ। ਅਮਰ ਜੀ ਸਕੇਅਰ ਕੰਕਰੀਟ ਤੇ ਪੰਮਾ ਫ੍ਰੈਂਡਸ ਸਟੱਕੋ ਵਾਲ਼ਿਆਂ ਨੇ ਰੀਓ ਬੈਕੂਐਂਟ ਹਾਲ ‘ਚ ਜੌਰਜ ਚਾਹਲ ਦੇ ਹੱਕ ‘ਚ ਇਕੱਠ ਕੀਤਾ ਜਿਸ ‘ਚ ਵੱਡੀ ਗਿਣਤੀ ‘ਚ ਲੋਕਾਂ ਨੇ ਸ਼ਮੂਲੀਅਤ ਕੀਤੀ।
ਇਸ ਸਮੇਂ ਜੌਰਜ ਚਾਹਲ ਨੇ ਕੌਂਸਲਰ ਹੁੰਦਿਆਂ ਜੋ ਕੰਮ ਕੀਤੇ ਉਨ੍ਹਾਂ ਦਾ ਵੀ ਜ਼ਿਕਰ ਬੜੇ ਵਿਸਥਾਰ ਨਾਲ ਕੀਤਾ ਜਿਸ ‘ਚ ਉਨ੍ਹਾਂ ਨੇ ਏਅਰਪੋਰਟ ਰੋੜ ਲਈ ਜਸਟਿਨ ਟਰੂਡੋ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ।
ਲਿਬਰਲ ਪਾਰਟੀ ਦੇ ਸੀਨੀਅਰ ਵਰਕਰ ਗੁਰਮੀਤ ਸਿੰਘ ਨੇ ਜਸਟਿਨ ਟਰੂਡੋ ਤੇ ਉਨ੍ਹਾਂ ਦੇ ਪਿਤਾ ਬਾਰੇ ਵਿਸਥਾਰ ਨਾਲ ਲੋਕਾਂ ਨੂੰ ਦੱਸਿਆ ਕਿ ਇਸ ਪਰਿਵਾਰ ਨੇ ਹਮੇਸ਼ਾ ਜਾਤਾਂ-ਧਰਮਾਂ ਤੋਂ ਉੱਪਰ ਉੱਠ ਕੇ ਕੈਨੇਡੀਅਨ ਲਈ ਕੰਮ ਕੀਤਾ ਤੇ ਵਿਸ਼ੇਸ਼ ਤੌਰ ‘ਤੇ ਇਮੀਗ੍ਰਾਂਟਸ ਨੂੰ ਬਰਾਬਰ ਦਾ ਕੈਨੇਡੀਅਨ ਬਣਾਇਆ।
ਇਸ ਸਮੇਂ ਅਮਰ ਨੇ ਜੌਰਜ ਚਾਹਲ ਦੇ ਹੱਕ ‘ਚ ਬੋਲਦਿਆਂ ਕਿਹਾ ਕਿ ਜਿੰਨੇ ਕੰਮ ਜੌਰਜ ਚਾਹਲ ਨੇ ਹੁਣ ਤੱਕ ਕੀਤੇ ਹਨ ਮੈਨੂੰ ਨਹੀਂ ਲੱਗਦਾ ਕਿ ਹੁਣ ਤੱਕ ਇੰਨੇ ਕੰਮ ਕਿਸੇ ਨੇ ਕੀਤੇ ਹੋਣਗੇ, ਉਨ੍ਹਾਂ ਕਿਹਾ ਅਲਬਰਟਾ ਦੀ ਤਰੱਕੀ ਲਈ ਇੱਥੋਂ ਕੋਈ ਚੰਗਾ ਨੁਮਾਇੰਦਾ ਓਟਵਾਂ ‘ਚ ਹੋਣ ਬਹੁਤ ਜ਼ਰੂਰੀ ਹੈ।
ਜਿਸ ਲਈ ਸਾਨੂੰ ਸਾਰਿਆਂ ਨੂੰ ਜੌਰਜ ਚਾਹਲ ਦਾ ਸਾਥ ਦੇਣ ਦੀ ਲੋੜ ਹੈ ਤਾਂ ਕੀ ਉਨ੍ਹਾਂ ਦੀ ਜਿੱਤ ਯਕੀਨੀ ਹੋ ਸਕੇ। ਇਸ ਸਮੇਂ ਅਮਰ ਤੇ ਪੰਮਾ ਨੇ ਪਹੁੰਚੇ ਹੋਏ ਮਹਿਮਾਨਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।