ਐਸ ਏ ਐਸ ਨਗਰ,13, ਸਤੰਬਰ (ਜਸਵਿੰਦਰ ਸਿੰਘ) ਸਥਾਨਕ ਪਿੰਡ ਮਟੌਰ (ਸੈਕਟਰ 70) ਵਿਖੇ ਬਾਲ ਭਾਰਤੀ ਨੌਜਵਾਨ ਸਭਾ ਵੱਲੋਂ ਮਹਾਮਾਈ ਦਾ ਤੇਰ੍ਹਵਾਂ ਜਗਰਾਤਾ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਨੌਜਵਾਨ ਸਭਾ ਦੇ ਆਗੂ ਬਲਜਿੰਦਰ ਸਿੰਘ ਪੱਪੂ ਨੇ ਕਿਹਾ ਕਿ ਇਸ ਮੌਕੇ ਮੁੱਖ ਮਹਿਮਾਨ ਵਲੋਂ ਸ਼ਾਮਿਲ ਹੋਏ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਜੋਤੀ ਪ੍ਰਚੰਡ ਕੀਤੀ ਗਈ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਸ ਅਮਰੀਕ ਸਿੰਘ ਸੋਮਲ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਜਗਰਾਤੇ ਦੌਰਾਨ ਚੰਡੀਗੜ੍ਹ ਤੋਂ ਆਈ ਭਜਨ ਮੰਡਲੀ ਹੰਸ ਰਾਜ ਵਲੋਂ ਮਾਤਾ ਦਾ ਗੁਣਗਾਨ ਕੀਤਾ ਗਿਆ। ਇਸ ਤੋਂ ਪਹਿਲਾਂ ਦੁਪਹਿਰ ਵੇਲੇ ਕੜ੍ਹੀ ਚਾਵਲ ਦਾ ਲੰਗਰ ਅਤੇ ਸ਼ਾਮ ਨੂੰ ਭੰਡਾਰਾ ਕੀਤਾ ਗਿਆ।
ਇਸ ਮੌਕੇ ਕਾਂਗਰਸੀ ਆਗੂ ਪ੍ਰਦੀਪ ਸੋਨੀ ਸੌਦਾਗਰ ਖਾਨ ਦਿਲਬਰ ਖਾਨ ਬਿੰਦਾ ਮਟੌਰ ਮੱਖਣ ਸਿੰਘ ਅਤੇ ਸਾਬਕਾ ਸਰਪੰਚ ਅਮਰੀਕ ਸਿੰਘ ਵੱਲੋਂ ਵਿਸੇਸ਼ ਸਹਿਯੋਗ ਦਿੱਤਾ ਗਿਆ।