ਐਸ ਏ ਐਸ ਨਗਰ,13 ਸਤੰਬਰ (ਜਸਵਿੰਦਰ ਸਿੰਘ) ਮੁਹਾਲੀ ਨਗਰ ਨਿਗਮ ਦੇ ਮੇਅਰ ਸ. ਅਮਰਜੀਤ ਸਿੰਘ ਜੀਤੀ ਸਿੱਧੂ ਵਲੋਂ ਫੇਜ਼ 10 ਦੀ ਮਿੰਨੀ ਮਾਰਕੀਟ ਦਾ ਸੁੰਦਰੀਕਰਨ ਲਈ ਵਿਚਾਰ ਕਰਨ ਅਤੇ ਮਾਰਕੀਟ ਦੇ ਦੁਕਾਨਦਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਮਿੰਨੀ ਮਾਰਕੀਟ ਦਾ ਦੌਰਾ ਕੀਤਾ ਗਿਆ।
ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸ਼ਰਮਾ ਨੇ ਦੱਸਿਆ ਕਿ ਦੌਰੇ ਦੌਰਾਨ ਮੇਅਰ ਸ. ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਮਾਰਕੀਟ ਦੀਆਂ ਸਮੱਸਿਆਵਾਂ ਜਿਵੇਂ ਕਿ ਮਾਰਕੀਟ ਦੀਆਂ ਛੱਤਾਂ ਦੀ ਮਾੜੀ ਹਾਲਤ, ਸਟ੍ਰੀਟ ਲਾਈਟ, ਪੁਲੀਸ ਗਸ਼ਤ ਵਧਾਉਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਮੇਅਰ ਵਲੋਂ ਭਰੋਸਾ ਦਿੱਤਾ ਗਿਆ ਕਿ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਜਲਦੀ ਦੂਰ ਕਰ ਦਿੱਤੀਆਂ ਜਾਣਗੀਆਂ।
ਇਸ ਮੌਕੇ ਤਿਲਕ ਰਾਜ ਸ਼ਰਮਾ, ਸੰਨੀ ਕੰਡਾ, ਡਿੰਪਲ ਸੱਭਰਵਾਲ, ਦੁਰਗਾ ਪ੍ਰਸ਼ਾਦ, ਗੁਰਸ਼ਰਨ ਕੌਰ, ਸੁਖਵਿੰਦਰ ਸਿੰਘ, ਜੇ ਪੀ ਤੋਖੀ, ਰਾਜੀਵ ਬਜਾਜ, ਕੁਲਵੰਤ ਸਿੰਘ, ਤਲਵਿੰਦਰ ਸਿੰਘ, ਪਰਮਿੰਦਰ ਸਿੰਘ, ਨਛੱਤਰ ਖਿਆਲਾ, ਸੰਤੋਖ ਸਿੰਘ, ਰਾਜ ਕੁਮਾਰ ਸ਼ਰਮਾ, ਅਮਨਦੀਪ ਵਿਕਟਰ, ਬਲਵੀਰ ਸਿੰਘ, ਰਘਬੀਰ ਸਿੰਘ, ਅਰਵਿੰਦ ਜੈਨ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।