ਐਸ ਏ ਐਸ ਨਗਰ, 13 ਸਤੰਬਰ ਕਿਸਾਨ ਵਿਰੋਧੀ ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ ਖ਼ਿਲਾਫ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਚੱਲ ਰਹੇ ਅੰਦੋਲਨ ਦੀ ਹਮਾਇਤ ਅਤੇ ਸਰਕਾਰ ਦੇ ਰੱਵਈਏ ਖਿਲਾਫ਼ ਪ੍ਰਸਿੱਧ ਨਾਟਕਕਾਰ ਤੇ ਨਾਟ-ਨਿਰਦੇਸ਼ਕ ਡਾ. ਆਤਮਜੀਤ ਵੱਲੋ ਪਿਛਲੇ ਡੇਢ ਮਹੀਨੇ ਤੋਂ ਰੋਜ਼ ਸ਼ਾਮ ਨੂੰ ਮੁਹਾਲੀ ਦੇ ਫੇਜ਼-3-5 ਦੀਆਂ ਲਾਈਟਾਂ ਤੇ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿਚ ਇਪਟਾ ਦੇ ਸੂਬਾ ਪ੍ਰਧਾਨ ਸੰਜੀਵਨ ਸਿੰਘ ਤੇ ਜਿਲ੍ਹਾ ਪ੍ਰਧਾਨ ਨਰਿੰਦਰਪਾਲ ਨੀਨਾ ਦੀ ਅਗਵਾਈ ਵਿਚ ਰੰਗਮੰਚ ਤੇ ਫਿਲਮ ਅਦਾਕਾਰ ਸੈਵੀ ਸਤਵਿੰਦਰ ਕੌਰ, ਸੰਜੀਵ ਦੀਵਾਨ ‘ਕੁੱਕੂ’, ਸੁਖਬੀਰ ਪਾਲ ਕੌਰ ਅਤੇ ਲੋਕ ਗਾਇਕ ਕੁਲਬੀਰ ਸੈਣੀ ਤੇ ਹਰਇੰਦਰ ਸਿੰਘ ਹਰ, ਕੁਲਦੀਪ ਸਿੰਘ ਧੀਮਾਨ, ਅਲਗ਼ੋਜ਼ਾ ਵਾਦਕ ਅਨੁਰੀਤਪਾਲ ਕੌਰ, ਊਦੈ ਰਾਗ ਸਿੰਘ ਸਮੇਤ ਇਪਟਾ ਜਿਲ੍ਹਾ ਮੁਹਾਲੀ ਦੇ ਕਾਰਕੁਨਾਂ, ਰੰਗਕਰਮੀਆਂ ਤੇ ਗਾਇਕਾਂ ਨੇ ਸਮੂਲੀਅਤ ਕੀਤੀ।
ਇਸ ਦੌਰਾਨ ਡਾ. ਆਤਮਜੀਤ ਮੁਹਾਲੀ ਦੇ ਰੰਗਕਰਮੀਆਂ, ਕਲਾਕਾਰਾਂ, ਨਾਟ-ਮੰਡਲੀਆਂ ਤੇ ਸਭਿਆਚਾਰਕ ਸੰਸਥਾਵਾਂ ਨੂੰ ਵੀ ਲੋਕ-ਮਾਰੂ ਤਿੰਨ ਕਾਲੇ ਕਾਨੂੰਨਾਂ ਖਿਲਾਫ਼ ਰੋਸ ਪ੍ਰਦਰਸ਼ਨ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।