ਨਵੀਂ ਦਿੱਲੀ, 3 ਸਤੰਬਰ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਦੇ ਵੱਧਦੇ ਅੰਕੜਿਆਂ ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਤੇ ਦੋਸ਼ ਲਗਾਉਂਦੇ ਕਿਹਾ ਕਿ ਰੁਜ਼ਗਾਰ ਉਤਪਤੀ ਦੀ ਕੋਈ ਪਹਿਲ ਨਹੀਂ ਹੋ ਰਹੀ ਹੈ ਅਤੇ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਇਸ ਸਰਕਾਰ ਦੀ ਭੂਮਿਕਾ ਬੇਹੱਦ ਹੀ ਨਿਰਾਸ਼ਾਜਨਕ ਹੈ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਰੁਜ਼ਗਾਰ ਲਈ ਹਾਨੀਕਾਰਕ ਹੈ। ਉਹ ਕਿਸੇ ਵੀ ਤਰ੍ਹਾਂ ਦੇ ਮਿੱਤਰਹੀਣ ਵਪਾਰ ਜਾਂ ਰੁਜ਼ਗਾਰ ਨੂੰ ਸਹਾਰਾ ਨਹੀਂ ਦਿੰਦੇ ਸਗੋਂ ਜਿਨ੍ਹਾਂ ਕੋਲ ਨੌਕਰੀ ਹੈ ਉਸ ਨੂੰ ਵੀ ਖੋਹਣ ਵਿੱਚ ਲੱਗੇ ਹਨ। ਦੇਸ਼ਵਾਸੀਆਂ ਨਾਲ ਆਤਮਨਿਰਭਰਤਾ ਦਾ ਪਖੰਡ ਨਾਮਨਜ਼ੂਰ ਹੈ। ਜਨਹਿੱਤ ਵਿੱਚ ਜਾਰੀ। ਉਨ੍ਹਾਂ ਕਿਹਾ ਕਿ ਅਗਸਤ ਵਿੱਚ ਇਸ ਵਾਰ 15 ਲੱਖ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣਾ ਪਿਆ ਹੈ।