ਚੰਡੀਗੜ੍ਹ , 15 ਜੂਨ, 2020 : ਚੰਡੀਗੜ੍ਹ ਵਿਚ ਬਾਪੂ ਧਾਮ ਕਲੌਨੀ ਤੋਂ 2 ਹੋਰ ਨਵੇਂ ਕੇਸ ਆ ਗਏ ਹਨ। ਦੋਵੇਂ ਵੱਖ ਵੱਖ ਘਰਾਂ ਵਿਚ ਰਹਿਣ ਵਾਲੇ 60 ਸਾਲਾ ਪੁਰਸ਼ ਤੇ 65 ਸਾਲਾ ਮਹਿਲਾ ਹਨ। ਇਸ ਦੌਰਾਨ ਹੀ ਸਰਕਾਰੀ ਮਲਟੀ ਸਪੈਸ਼ਲਟੀ ਹਸਪਤਾਲ ਸੈਕਟਰ 16 ਵਿਚ 12 ਜੂਨ ਨੂੰ ਦਾਖਲ ਕਰਵਾਇਆ ਗਿਆ 60 ਸਾਲਾ ਪੁਰਸ਼ ਦਮ ਤੋੜ ਗਿਆ ਹੈ।