ਚੰਡੀਗੜ੍ਹ, 2 ਸਤੰਬਰ 2021 – ਬਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਕਿਸਾਨ ਸਾਡੀਆਂ ਰੈਲੀਆਂ ਦਾ ਵਿਰੋਧ ਨਹੀਂ ਕਰ ਰਹੇ, ਸਗੋਂ ਸਾਡਾ ਇਹ ਵਿਰੋਧ ਸਿਆਸੀ ਪਾਰਟੀ ਦੇ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਹੈ। ਪ੍ਰੈਸ ਕਾਨਫਰੰਸ ਦੌਰਾਨ ਮਜੀਠੀਆ ਨੇ ਸਿਆਸੀ ਲੀਡਰਾਂ ਦੀਆਂ ਫੋਟੋਆ ਵੀ ਜਨਤਕ ਕੀਤੀਆਂ। ਇਸ ਮੌਕੇ ਮਜੀਠੀਆ ਨੇ ਕਿਹਾ ਕਿ ਰੈਲੀ ਮੌਕੇ ਸਾਨੂੰ ਕਿਸਾਨ ਮਿਲਣ ਆਏ ਸਨ ਅਤੇ ਮਿਲ ਕੇ ਚਲੇ ਗਏ ਪਰ ਬਾਅਦ ‘ਚ ਸਿਆਸੀ ਪਾਰਟੀਆਂ ਦੇ ਵਰਕਰਾਂ ਨੇ ਹੀ ਵਿਰੋਧ ਕੀਤਾ।